Punjab cm and governor controversy:ਗਵਰਨਰ ਨੇ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਕੀਤਾ ਮਨ੍ਹਾ

By  Ravinder Singh February 23rd 2023 04:38 PM -- Updated: February 23rd 2023 06:54 PM

ਚੰਡੀਗੜ੍ਹ : ਪੰਜਾਬ ਦੇ ਗਵਰਨਰ ਨੇ 'ਆਪ' ਸਰਕਾਰ ਦੇ ਪਹਿਲੇ ਬਜਟ ਸੈਸ਼ਨ ਨੂੰ ਪ੍ਰਵਾਨਗੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚ ਚੱਲ ਰਹੀ ਖਿੱਚੋਤਾਣ ਮਗਰੋਂ ਗਵਰਨਰ ਨੇ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਮਗਰੋਂ ਹੀ ਪ੍ਰਵਾਨਗੀ ਲੈਣ ਦੀ ਗੱਲ ਕਹੀ ਹੈ।


ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਸਖ਼ਤ ਭਾਸ਼ਾ ਵਿਚ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਪੋਸਟ ਉਤੇ ਚੁੱਖੇ ਸਵਾਲਾਂ ਦੀ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਬਜਟ ਸੈਸ਼ਨ ਦੀ ਅਪੀਲ ਉਤੇ ਗੌਰ ਕਰਾਂਗਾ। ਪੰਜਾਬ ਦੇ ਗਵਰਨਰ ਵੱਲੋਂ ਮੁੱਖ ਮੰਤਰੀ ਦੇ ਟਵੀਟਾਂ ਉਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਤੁਹਾਡੇ 13 ਤੇ 14 ਫਰਵਰੀ ਦੇ ਟਵੀਟਾਂ ਉਤੇ ਕਾਨੂੰਨੀ ਰਾਇ ਲੈਣੀ ਪਵੇਗੀ।

ਇਹ ਵੀ ਪੜ੍ਹੋ : Bhai Amritpal Singh In Ajnala: ਭਾਈ ਅੰਮ੍ਰਿਤਪਾਲ ਨੇ ਪੁਲਿਸ ਨੂੰ ਦਿੱਤਾ 1 ਘੰਟੇ ਦਾ ਸਮਾਂ, ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖਮੀ

ਇਸ ਮਗਰੋਂ ਹੀ ਮੁੱਖ ਮੰਤਰੀ ਦੀ 3 ਮਾਰਚ ਵਾਲੇ ਬਜਟ ਸੈਸ਼ਨ ਦੀ ਅਰਜ਼ੀ ਉਤੇ ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਟਵੀਟ ਗ਼ੈਰ ਸੰਵਿਧਾਨਕ ਤੇ ਗਲਤ ਹੈ। ਗਵਰਨਰ ਨੇ ਆਪਣੀ ਚਿੱਠੀ ਵਿੱਚ ਮੁੱਖ ਮੰਤਰੀ ਦੇ ਟਵੀਟ ਅਟੈਚ ਕੀਤੇ ਹਨ।

Related Post