ਸ਼ੋਅਰੂਮ 'ਚ ਲੱਗੀ ਅੱਗ 24 ਘੰਟੇ ਬਾਅਦ ਵੀ ਜਾਰੀ, ਫਾਇਰ ਬ੍ਰਿਗੇਡ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀ ਦਾ ਸਾਹਮਣਾ

ਜਲੰਧਰ ਦੇ ਨਕੋਦਰ ਚੌਂਕ ਨੇੜੇ ਸੇਠੀ ਸ਼ੋਅਰੂਮ 'ਚ ਲੱਗੀ ਅੱਗ ਉੱਤੇ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਅਧਿਕਾਰੀ ਹੁਣ ਸ਼ੋਅਰੂਮ ਦੀ ਕੰਧ ਤੋੜਕੇ ਉਸ ਦੇ ਅੰਦਰ ਦਾਖਲ ਹੋ ਕੇ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

By  Dhalwinder Sandhu June 13th 2024 01:08 PM -- Updated: June 13th 2024 01:53 PM

ਜਲੰਧਰ: ਜ਼ਿਲ੍ਹੇ ਦੇ ਨਕੋਦਰ ਚੌਂਕ ਨੇੜੇ ਸਥਿਤ ਸੇਠੀ ਸ਼ੋਅਰੂਮ 'ਚ ਬੀਤੇ ਦਿਨ ਲੱਗੀ ਭਿਆਨਕ ਅੱਗ ਉੱਤੇ ਅਜੇ ਤਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਹੋਈ ਹੈ ਤੇ ਅੱਜ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਾਇਰ ਅਧਿਕਾਰੀ ਹੁਣ ਸ਼ੋਅਰੂਮ ਦੀ ਕੰਧ ਤੋੜਕੇ ਉਸ ਦੇ ਅੰਦਰ ਦਾਖਲ ਹੋਏ ਹਨ ਤੇ ਹੁਣ ਅੰਦਰਲੇ ਪਾਸੇ ਤੋਂ ਅੱਗ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।


ਪਹਿਲੀ ਮੰਜ਼ਿਲ ਉੱਤੇ ਹੈ ਸ਼ੋਅਰੂਮ

ਦੱਸ ਦਈਏ ਕਿ ਜਿਸ ਸ਼ੋਅਰੂਮ 'ਚ ਅੱਗ ਲੱਗੀ ਹੈ ਉਹ ਪਹਿਲੀ ਮੰਜ਼ਿਲ ਉੱਤੇ ਹੈ ਤੇ ਇਸ ਦੇ ਹੇਠਾਂ ਗਰਾਊਂਡ ਫਲੋਰ ਤੇ ਸੈਂਟਰਲ ਬੈਂਕ ਆਫ ਇੰਡੀਆ ਹੈ। ਅੱਗ ਲੱਗੀ ਨੂੰ 24 ਘੰਟੇ ਹੋ ਗਏ ਹਨ, ਪਰ ਅਜੇ ਵੀ ਬਿਲਡਿੰਗ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਫਾਇਰ ਬ੍ਰਿਗੇਡ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਗ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਕਤ ਸ਼ੋਅਰੂਮ ਵਿੱਚ ਬੈੱਡਸ਼ੀਟਾਂ ਅਤੇ ਕੰਬਲਾਂ ਦਾ ਕੰਮ ਕੀਤਾ ਜਾਂਦਾ ਸੀ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ੋਅਰੂਮ ਵਿਚਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਤੇ ਲੱਖਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 

ਇਹ ਵੀ ਪੜੋ: Bhakra Dam Water Update: ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ, ਸਤਲੁਜ ਦਰਿਆ ਦੇ ਨੇੜੇ ਵਸੇ ਲੋਕਾਂ ਨੂੰ ਕੀਤੀ ਇਹ ਅਪੀਲ 

Related Post