ਸਰਕਾਰ ਦੇ ਦਾਅਵੇ ਖੋਖਲੇ ਹੋਏ ਸਾਬਤ, ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਕੋਰਟ ਦਾ ਕੀਤਾ ਰੁੱਖ

ਅੰਮ੍ਰਿਤਸਰ ਦੇ ਪਿੰਡ ਮਾਲਾਂਵਾਲੀ ਵਿੱਚ ਪਿਛਲੇ 50 ਸਾਲ ਤੋਂ ਨਹਿਰੀ ਪਾਣੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਮਾਲਾਂਵਾਲੀ ਪਿੰਡ ਦੇ ਕਿਸਾਨ ਤੇ ਵਕੀਲ ਕੁਲਜੀਤ ਸਿੰਘ ਨੇ ਹਾਈਕੋਰਟ ਦਾ ਰੁੱਖ ਕੀਤਾ ਹੈ।

By  Dhalwinder Sandhu June 16th 2024 12:56 PM -- Updated: June 16th 2024 02:51 PM

ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਕਿਸਾਨ ਖੇਤੀ ਨਹਿਰੀ ਪਾਣੀਆਂ ਦੇ ਨਾਲ ਕਰਨਗੇ, ਪਰ ਸਰਕਾਰ ਦੇ ਸਾਰੇ ਦਾਅਵੇ ਫੇਲ੍ਹ ਸਾਬਤ ਹੋ ਰਹੇ ਹਨ। ਦਰਾਅਸਰ ਅੰਮ੍ਰਿਤਸਰ ਦੇ ਪਿੰਡ ਮਾਲਾਂਵਾਲੀ ਵਿੱਚ ਪਿਛਲੇ 50 ਸਾਲ ਤੋਂ ਨਹਿਰੀ ਪਾਣੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਮਾਲਾਂਵਾਲੀ ਪਿੰਡ ਦੇ ਕਿਸਾਨ ਤੇ ਵਕੀਲ ਕੁਲਜੀਤ ਸਿੰਘ ਨੇ ਹਾਈਕੋਰਟ ਦਾ ਰੁੱਖ ਕੀਤਾ ਹੈ। 

ਕਿਸਾਨਾਂ ਨੇ ਹਾਈਕੋਰਟ ਦਾ ਕੀਤਾ ਰੁੱਖ

ਅੰਮ੍ਰਿਤਸਰ ਦੇ ਪਿੰਡ ਮਾਲਾਂਵਾਲੀ ਦੇ ਕਿਸਾਨਾਂ ਨੇ ਨਹਿਰੀ ਪਾਣੀ ਨਾ ਮਿਲਣ ਕਾਰਨ ਅਦਾਲਤ ਵਿੱਚ ਜਾਣ ਦਾ ਫੈਸਲਾ ਕੀਤਾ ਹੈ। ਦਰਾਅਸਰ ਸਿੰਚਾਈ ਵਿਭਾਗ ਵੀ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਸਪਲਾਈ ਲਈ ਨਹਿਰੀ ਮਾਈਨਰ ਤੋਂ ਇੱਕ ਕੂਨੈਕਸ਼ਨ ਦੇਣ ਵਿੱਚ ਅਸਫਲ ਰਿਹਾ ਹੈ।

ਅਧਿਕਾਰੀਆਂ ਨੇ ਨਹੀਂ ਲਈ ਸਾਰ

ਪਿੰਡ ਮਾਲਾਂਵਾਲੀ ਦੇ ਕਿਸਾਨ ਤੇ ਵਕੀਲ ਕੁਲਜੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਸਮਝਣ ਵਿੱਚ ਅਸਫਲ ਕਿਉਂ ਹਾਂ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਲੋੜ ਹੈ, ਇਸ ਤੱਥ ਦੇ ਬਾਵਜੂਦ ਸਿੰਚਾਈ ਵਿਭਾਗ ਨਹਿਰ ਦੇ ਮਾਈਨਰ ਤੋਂ ਕੂਨੈਕਸ਼ਨ ਦੇਣ ਤੋਂ ਕਿਉਂ ਝਿਜਕ ਰਿਹਾ ਹੈ। ਉਨਾਂ ਨੇ ਕਿਹਾ ਕਿ ਪਿਛਲੇ ਸਾਲ ਮਈ ਵਿੱਚ ਸੂਪਰ ਇੰਟੈਡਿੰਗ ਇੰਜੀਨੀਅਰਿੰਗ ਐੱਸਈ ਦੇ ਦਫਤਰ ਵਿੱਚ ਜਾ ਕੇ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇ ਤੇ ਕਾਗਜ਼ਾਂ ਵਿੱਚ ਵੀ ਪਾਣੀ ਦੀ ਸਪਲਾਈ ਦੇਣ ਸਬੰਧੀ ਮਨਜ਼ੂਰੀ ਮਿਲੀ ਹੋਈ ਹੈ, ਪਰ ਅਧਿਕਾਰੀਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ।

ਸਰਕਾਰ ਦੇ ਦਾਅਵੇ ਖੋਖਲੇ ਹੋਏ ਸਾਬਤ

ਕਿਸਾਨ ਕੁਲਜੀਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਨਿਆ ਕਿ ਉਹਨਾਂ ਦੇ ਰਿਕਾਰਡ ਅਨੁਸਾਰ ਇੱਕ ਪੁਆਇੰਟ ਉੱਤੇ ਪਾਣੀ ਦਾ ਮੋਗਾ ਹੈ, ਪਰ ਫਿਰ ਵੀ ਅਧਿਕਾਰੀ ਖੇਤਾਂ ਨੂੰ ਪਾਣੀ ਦੀ ਸਪਲਾਈ ਬਹਾਲ ਕਰਨ ਤੋਂ ਝਿਜਕ ਰਹੇ ਹਨ, ਉਨਾਂ ਨੇ ਕਿਹਾ ਕਿ ਇਸ ਪਿੰਡ ਵਿੱਚ 400 ਏਕੜ ਜ਼ਮੀਨ ਖੇਤੀ ਅਧੀਨ ਆਉਂਦੀ ਹੈ। ਜਿਸ ਨੂੰ ਸਿੰਚਾਈ ਦੇ ਲਈ ਪਾਣੀ ਦੀ ਲੋੜ ਹੈ, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਾਂ ਜਰੂਰ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਕਿਸਾਨ ਨਹਿਰੀ ਪਾਣੀ ਦੇ ਨਾਲ ਹੀ ਖੇਤੀ ਕਰਨਗੇ, ਪਰ ਜ਼ਮੀਨੀ ਹਕੀਕਤ ਵਿੱਚ ਇਹ ਐਲਾਨ ਖੋਖਲਾ ਸਾਬਿਤ ਹੋ ਰਿਹਾ ਹੈ। ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਅੱਜ ਤੋਂ 50 ਸਾਲ ਪਹਿਲਾਂ ਉਹ ਨਹਿਰੀ ਪਾਣੀ ਦੇ ਨਾਲ ਹੀ ਖੇਤੀ ਕਰਦੇ ਸਨ, ਪਰ ਹੁਣ ਉਨ੍ਹਾਂ ਨੂੰ ਮੋਟਰਾਂ ਚਲਾ ਖੇਤੀ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਪਨਬੱਸ ਤੇ ਟਿੱਪਰ ਵਿਚਾਲੇ ਹੋਈ ਟੱਕਰ

Related Post