MG Motors ਦਾ ਧਮਾਕਾ, ਹੁਣ ਤੁਸੀਂ ਸਿਰਫ 4.99 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ Comet EV !

ਹੁਣ ਤੁਹਾਨੂੰ MG ਕੰਪਨੀ ਦੇ ਇਲੈਕਟ੍ਰਿਕ ਵਾਹਨ ਪਹਿਲਾਂ ਨਾਲੋਂ ਸਸਤੇ ਮਿਲਣਗੇ। Comet EV ਤੋਂ ਇਲਾਵਾ, ਕੰਪਨੀ ਨੇ MG ZS EV ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ, ਪਰ ਤੁਸੀਂ ਇਹਨਾਂ ਦੋਨਾਂ ਇਲੈਕਟ੍ਰਿਕ ਕਾਰਾਂ ਨੂੰ ਘੱਟ ਕੀਮਤ ਵਿੱਚ ਉਦੋਂ ਹੀ ਖਰੀਦ ਸਕੋਗੇ ਜਦੋਂ ਤੁਸੀਂ ਇਹਨਾਂ ਵਾਹਨਾਂ ਨੂੰ ਕੰਪਨੀ ਦੇ BaaS ਪ੍ਰੋਗਰਾਮ ਦੇ ਤਹਿਤ ਖਰੀਦੋਗੇ।

By  Dhalwinder Sandhu September 21st 2024 02:55 PM

MG ZS EV Baas Price : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹੁਣ ਤੁਹਾਨੂੰ MG ਕੰਪਨੀ ਦੇ ਇਲੈਕਟ੍ਰਿਕ ਵਾਹਨ ਪਹਿਲਾਂ ਨਾਲੋਂ ਸਸਤੇ ਮਿਲਣਗੇ। ਕਿਉਂਕਿ ਕੰਪਨੀ ਨੇ ਕੋਮੇਟ ਈਵੀ ਤੋਂ ਇਲਾਵਾ MG ਜ਼ੈਡਐਸ ਈਵੀ ਦੀਆਂ ਕੀਮਤਾਂ 'ਚ ਵੀ ਕਟੌਤੀ ਕੀਤੀ ਹੈ, ਪਰ ਤੁਸੀਂ ਇਨ੍ਹਾਂ ਦੋਨਾਂ ਇਲੈਕਟ੍ਰਿਕ ਕਾਰਾਂ ਨੂੰ ਘੱਟ ਕੀਮਤ 'ਚ ਉਦੋਂ ਹੀ ਖਰੀਦ ਸਕੋਗੇ ਜਦੋਂ ਤੁਸੀਂ ਇਨ੍ਹਾਂ ਵਾਹਨਾਂ ਨੂੰ ਕੰਪਨੀ ਦੇ BaaS ਪ੍ਰੋਗਰਾਮ ਦੇ ਤਹਿਤ ਖਰੀਦੋਗੇ।

ਮੀਡੀਆ ਰਿਪੋਰਟਾਂ ਮੁਤਾਬਕ MG Motors ਨੇ ਕੁਝ ਦਿਨ ਪਹਿਲਾਂ MG Windsor EV ਨੂੰ ਗਾਹਕਾਂ ਲਈ ਲਾਂਚ ਕੀਤਾ ਸੀ, ਦਸ ਦਈਏ ਕਿ ਇਹ ਕੰਪਨੀ ਦਾ ਪਹਿਲਾ ਵਾਹਨ ਸੀ ਜਿਸ ਨੂੰ ਬੈਟਰੀ ਰੈਂਟਲ ਵਿਕਲਪ ਦੇ ਨਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਸ ਵਾਹਨ ਤੋਂ ਬਾਅਦ, ਹੁਣ ਕੰਪਨੀ ਨੇ ਬੈਟਰੀ ਨੂੰ ਸੇਵਾ ਦੇ ਤੌਰ 'ਤੇ ਸ਼ੁਰੂ ਕੀਤਾ ਹੈ ਯਾਨੀ ਕੋਮੇਟ ਈਵੀ ਅਤੇ ਜ਼ੈਡਐਸ ਈਵੀ ਮਾਡਲਾਂ ਲਈ ਵੀ BaaS ਪ੍ਰੋਗਰਾਮ।

ਸੇਵਾ ਪ੍ਰੋਗਰਾਮ ਦੇ ਤੌਰ 'ਤੇ ਬੈਟਰੀ ਦਾ ਫਾਇਦਾ ਇਹ ਹੈ ਕਿ ਇਸ ਵਿਕਲਪ ਦੇ ਆਉਣ ਨਾਲ, MG ਇਲੈਕਟ੍ਰਿਕ ਕਾਰਾਂ ਦੀਆਂ ਕੀਮਤਾਂ ਘੱਟ ਗਈਆਂ ਹਨ। ਬੈਟਰੀ ਐਜ਼ ਏ ਸਰਵਿਸ ਪ੍ਰੋਗਰਾਮ 'ਚ, ਕੰਪਨੀ ਦੀਆਂ ਬੈਟਰੀਆਂ ਕਿਰਾਏ 'ਤੇ ਉਪਲਬਧ ਹੋਣਗੀਆਂ ਅਤੇ ਤੁਹਾਨੂੰ ਪ੍ਰਤੀ ਕਿਲੋਮੀਟਰ ਚਾਰਜ ਦੇਣਾ ਹੋਵੇਗਾ। ਤਾਂ ਆਓ ਜਾਣਦੇ ਹਾਂ ਕੋਮੇਟ ਈਵੀ ਅਤੇ ਜ਼ੈਡਐਸ ਈਵੀ ਲਈ ਸ਼ੁਰੂ ਕੀਤੇ ਗਏ BaaS ਪ੍ਰੋਗਰਾਮ ਕਾਰਨ ਇਨ੍ਹਾਂ ਵਾਹਨਾਂ ਦੀਆਂ ਕੀਮਤਾਂ ਕਿੰਨੀਆਂ ਘਟੀਆਂ ਹਨ?

MG BaaS ਪ੍ਰੋਗਰਾਮ ਕੀ ਹੈ?

ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ, MG Motors ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਸ ਪ੍ਰੋਗਰਾਮ ਦੇ ਤਹਿਤ ਗਾਹਕਾਂ ਨੂੰ ਬੈਟਰੀ ਦੀ ਪੂਰੀ ਕੀਮਤ ਇੱਕ ਵਾਰ 'ਚ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ। ਕਾਰ ਖਰੀਦਣ ਤੋਂ ਬਾਅਦ, ਗਾਹਕਾਂ ਨੂੰ ਪ੍ਰਤੀ ਕਿਲੋਮੀਟਰ ਮਾਮੂਲੀ ਕੀਮਤ ਝੱਲਣੀ ਪਵੇਗੀ।

MG ਕੋਮੇਟ ਈਵੀ ਦੀ ਭਾਰਤ 'ਚ ਕੀਮਤ : 

ਵੈਸੇ ਤਾਂ MG ਕੋਮੇਟ ਈਵੀ ਦੀ ਸ਼ੁਰੂਆਤੀ ਕੀਮਤ 6 ਲੱਖ 99 ਹਜ਼ਾਰ ਰੁਪਏ ਹੈ, ਪਰ ਜੇਕਰ ਤੁਸੀਂ ਇਸ ਕਾਰ ਨੂੰ ਬੈਟਰੀ ਕਿਰਾਏ ਦੇ ਵਿਕਲਪ ਨਾਲ ਖਰੀਦਦੇ ਹੋ, ਤਾਂ ਇਹ ਇਲੈਕਟ੍ਰਿਕ ਕਾਰ ਤੁਹਾਨੂੰ 4 ਲੱਖ 99 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗੀ। ਦਸ ਦਈਏ ਕਿ ਕਾਰ ਖਰੀਦਣ ਤੋਂ ਬਾਅਦ ਤੁਹਾਨੂੰ ਬੈਟਰੀ ਰੈਂਟਲ ਲਈ 2.5 ਰੁਪਏ ਪ੍ਰਤੀ ਕਿਲੋਮੀਟਰ ਦਾ ਚਾਰਜ ਦੇਣਾ ਹੋਵੇਗਾ। ਅਜਿਹੇ 'ਚ ਜੇਕਰ MG ਕੋਮੇਟ ਈਵੀ ਦੀ ਰੇਂਜ ਦੀ ਗੱਲ ਕਰੀਏ ਤਾਂ ਇਹ ਗੱਡੀ ਇੱਕ ਫੁੱਲ ਚਾਰਜ 'ਚ 230 ਕਿਲੋਮੀਟਰ ਤੱਕ ਚੱਲ ਸਕਦੀ ਹੈ।

MG ਜ਼ੈਡਐਸ ਈਵੀ ਦੀ ਭਾਰਤ 'ਚ ਕੀਮਤ : 

MG ਬ੍ਰਾਂਡ ਦੀ ਇਸ ਇਲੈਕਟ੍ਰਿਕ ਕਾਰ ਦੀ ਕੀਮਤ 18 ਲੱਖ 98 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਪਰ ਜੇਕਰ ਤੁਸੀਂ ਇਸ ਕਾਰ ਨੂੰ ਬੈਟਰੀ ਰੈਂਟਲ ਪ੍ਰੋਗਰਾਮ ਨਾਲ ਖਰੀਦਦੇ ਹੋ, ਤਾਂ ਤੁਸੀਂ ਇਸ ਕਾਰ ਨੂੰ 13 ਲੱਖ 99 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਦਸ ਦਈਏ ਕਿ BaaS ਪ੍ਰੋਗਰਾਮ ਦੇ ਤਹਿਤ, ਤੁਹਾਨੂੰ ਇਸ ਕਾਰ ਲਈ ਪ੍ਰਤੀ ਕਿਲੋਮੀਟਰ 4.5 ਰੁਪਏ ਦਾ ਚਾਰਜ ਦੇਣਾ ਹੋਵੇਗਾ। ਅਜਿਹੇ 'ਚ ਜੇਕਰ MG ਜ਼ੈਡਐਸ ਈਵੀ ਦੀ ਰੇਂਜ ਦੀ ਗੱਲ ਕਰੀਏ ਤਾਂ ਇਹ ਕਾਰ ਫੁੱਲ ਚਾਰਜ ਹੋਣ 'ਤੇ 461 ਕਿਲੋਮੀਟਰ ਤੱਕ ਚੱਲ ਸਕਦੀ ਹੈ।

ਇਹ ਵੀ ਪੜ੍ਹੋ : Digital Life Certificate : ਚਿਹਰੇ ਦੀ ਪ੍ਰਮਾਣਿਕਤਾ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਦਾ ਆਸਾਨ ਤਰੀਕਾ, ਜਾਣੋ ਇੱਥੇ

Related Post