ਰਾਜਾਸਾਂਸੀ ਹਵਾਈ ਅੱਡੇ ਤੋਂ ਉੱਡੇ ਜਹਾਜ਼ ਦਾ ਇੰਜਣ ਹੋਇਆ ਫੇਲ੍ਹ, ਐਮਰਜੈਂਸੀ ਕਰਵਾਈ ਲੈਂਡਿੰਗ

By  Ravinder Singh February 7th 2023 11:09 AM

ਅੰਮ੍ਰਿਤਸਰ :  ਅੰਮ੍ਰਿਤਸਰ ਦੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਉਡਾਣ ਦੇ ਯਾਤਰੀ ਹਾਦਸਾ ਹੋਣ ਤੋਂ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਡਾਣ ਭਰਨ ਤੋਂ ਕਰੀਬ ਚਾਰ ਮਿੰਟ ਬਾਅਦ ਹੀ ਜਹਾਜ਼ ਦਾ ਇਕ ਇੰਜਣ ਫੇਲ੍ਹ ਹੋ ਗਿਆ। ਚਾਲਕ ਦਲ ਨੂੰ ਪਤਾ ਲੱਗਣ ਤੋਂ ਬਾਅਦ ਜਹਾਜ਼ ਨੂੰ ਅੰਮ੍ਰਿਤਸਰ ਦੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇਉਤੇ ਵਾਪਸ ਐਮਰਜੈਂਸੀ ਲੈਂਡ ਕਰਨਾ ਪਿਆ।



ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 10.24 ਵਜੇ ਜਦੋਂ ਇੰਡੀਗੋ ਏਅਰਲਾਈਨਜ਼ ਦਾ ਜਹਾਜ਼ ਜ਼ਮੀਨ ਤੋਂ 5000 ਫੁੱਟ ਦੀ ਉਚਾਈ ਉਤੇ ਪਹੁੰਚਿਆ ਤਾਂ ਚਾਲਕ ਦਲ ਨੂੰ ਇਸ ਦਾ ਇਕ ਇੰਜਣ ਬੰਦ ਹੋਣ ਦੇ ਸੰਕੇਤ ਮਿਲੇ। ਇਸ ਤੋਂ ਬਾਅਦ ਤੁਰੰਤ ਏਅਰਪੋਰਟ ਸਮੇਤ ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਚਾਲਕ ਦਲ ਨੇ ਚੌਕਸੀ ਨਾਲ ਜਹਾਜ਼ ਨੂੰ ਹਵਾਈ ਅੱਡੇ ਵੱਲ ਮੋੜਿਆ ਅਤੇ 16 ਮਿੰਟ ਬਾਅਦ ਜਹਾਜ਼ ਨੂੰ ਵਾਪਸ ਹਵਾਈ ਅੱਡੇ ਉਤੇ ਸੁਰੱਖਿਅਤ ਉਤਾਰ ਲਿਆ।

ਇਹ ਵੀ ਪੜ੍ਹੋ : Grammy Awards 2023 : ਗੁਰਬਾਣੀ ਦੇ ਤਿੰਨ ਸ਼ਬਦ ਵਾਲੀ ਐਲਬਮ Mystic Mirror ਨੇ ਜਿੱਤਿਆ ਪੁਰਸਕਾਰ

ਹਵਾਈ ਅੱਡੇ ਉੱਤੇ ਮੁੜ ਲੈਂਡ ਕਰਨ ਤੋਂ ਬਾਅਦ ਜਹਾਜ਼ ਦੀ ਦੁਬਾਰਾ ਜਾਂਚ ਕੀਤੀ ਗਈ ਤੇ ਪਾਰਕਿੰਗ ’ਚ ਲਿਜਾਇਆ ਗਿਆ। ਕਾਬਿਲੇਗੌਰ ਹੈ ਕਿ ਕੋਲਕਾਤਾ ਜਾਣ ਵਾਲੀ ਫਲਾਈਟ ਦੇ ਵਿਚ 122 ਯਾਤਰੀ ਅਤੇ 6 ਸਟਾਫ ਮੈਂਬਰ ਸਵਾਰ ਸਨ। ਚਾਲਕ ਦਲ ਦੀ ਮੁਸੈਤਦੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

Related Post