Amritsar Firing : AC ਸਰਵਿਸ ਦੇ ਪੈਸੇ ਮੰਗਣ ’ਤੇ ਡਾਕਟਰ ਨੇ ਨੌਜਵਾਨਾਂ ’ਤੇ ਚਲਾਈਆਂ ਗੋਲੀਆਂ
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਇੱਕ ਡਾਕਟਰ ਨੇ ਨੌਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨਾਂ ਨੇ ਏਸੀ ਸਰਵਿਸ ਦੇ ਪੈਸੇ ਮੰਗੇ ਸਨ। ਪੜ੍ਹੋ ਪੂਰੀ ਖਬਰ...
Amritsar Firing : ਅੰਮ੍ਰਿਤਸਰ ਵਿੱਚ ਆਏ ਦਿਨ ਹੀ ਗੋਲੀ ਚੱਲਣ ਦੀ ਵਾਰਦਾਤ ਆਮ ਹੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਹੁਣ ਤਾਂ ਡਾਕਟਰਾਂ ਵੱਲੋਂ ਵੀ ਗੋਲੀਆਂ ਚਲਾ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦਾ ਹੈ ਜਿੱਥੇ ਇੱਕ ਡਾਕਟਰ ਨੇ ਨੌਜਵਾਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ।
ਪੀੜਤਾ ਨੇ ਦੱਸਿਆ ਕਿ ਉਹਨਾਂ ਨੇ ਡਾਕਟਰਾਂ ਦੇ ਘਰ ਵਿੱਚ ਏਸੀ ਸਰਵਿਸ ਕੀਤੀ ਤੇ ਜਦੋਂ ਅਸੀਂ ਪੈਸੇ ਮੰਗੇ ਤਾਂ ਡਾਕਟਰ ਨੇ ਸਾਡੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਅਸੀਂ ਉਥੋਂ ਆਪਣੀ ਜਾਨ ਬਚਾਕੇ ਭੱਜੇ ਹਾਂ।
ਮਾਮਲੇ ਸਬੰਧੀ ਏਸੀਪੀ ਨੇ ਕਿਹਾ ਕੀ ਜਿਵੇਂ ਹੀ ਉਹਨਾਂ ਨੂੰ ਇਹ ਸੂਚਨਾ ਪ੍ਰਾਪਤ ਹੋਈ ਉਸ ਤੋਂ ਬਾਅਦ ਉਹਨਾਂ ਨੇ ਮਾਮਲਾ ਦਰਜ ਕਰ ਲਿਆ। ਉਹਨਾਂ ਦੱਸਿਆ ਕਿ 2 ਦੇ ਕਰੀਬ ਗੋਲੀਆਂ ਚੱਲਣ ਦੀਆਂ ਖਬਰ ਪ੍ਰਾਪਤ ਹੋਈ ਸਨ ਤੇ ਅਸੀਂ ਜਲਦ ਹੀ ਡਾਕਟਰ ਨੂੰ ਵੀ ਗ੍ਰਿਫ਼ਤਾਰ ਕਰ ਲਵਾਂਗੇ ਤੇ ਉਸ ਦੇ ਅਸਲੇ ਦਾ ਲਾਈਸੈਂਸ ਵੀ ਰੱਦ ਕਰਾਂਗੇ।
ਇਹ ਵੀ ਪੜ੍ਹੋ : Zira Firing : ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ੀਰਾ ’ਚ ਚੱਲੀ ਗੋਲੀ, ਝੜਪ ਦੌਰਾਨ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਹੋਏ ਜ਼ਖ਼ਮੀ