ਬ੍ਰਿਟੇਨ 'ਚ ਭਾਰਤੀ ਮੂਲ ਦੀ ਨਰਸ ਤੇ ਦੋ ਬੱਚਿਆਂ ਦੀ ਮੌਤ, ਪਤੀ 'ਤੇ ਦੋਸ਼

By  Ravinder Singh December 17th 2022 08:20 PM -- Updated: December 17th 2022 08:21 PM

ਕੋਟਾਯਮ (ਕੇਰਲ): ਬ੍ਰਿਟੇਨ ਵਿਚ ਭਾਰਤੀ ਮੂਲ ਦੀ ਨਰਸ ਤੇ ਉਸ ਦੇ ਦੋ ਛੋਟੇ ਬੱਚਿਆਂ ਦੀ ਮੌਤ ਤੋਂ ਇਕ ਦਿਨ ਬਾਅਦ ਕੇਰਲ ਵਿਚ ਨਰਸ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਦਾ ਪਤੀ ਇਕ 'ਜ਼ਾਲਮ' ਵਿਅਕਤੀ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਲਾਸ਼ਾਂ ਨੂੰ ਭਾਰਤ ਲਿਆਉਣ ਅਤੇ ਆਪਣੀ ਧੀ ਅਤੇ ਪੋਤੇ-ਪੋਤੀ ਨੂੰ ਆਖਰੀ ਵਾਰ ਦੇਖਣ ਲਈ ਉਨ੍ਹਾਂ ਨੂੰ ਲਗਭਗ 30 ਲੱਖ ਰੁਪਏ ਦੀ ਲੋੜ ਹੈ।


ਕੇਰਲ ਦੇ ਕੋਟਾਯਮ ਜ਼ਿਲ੍ਹੇ ਦੇ ਵਾਈਕੋਮ ਇਲਾਕੇ 'ਚ ਸਥਿਤ ਆਪਣੇ ਘਰ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਅੰਜੂ ਅਸ਼ੋਕ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬੀਤੀ ਰਾਤ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਬੇਟੀ ਦੇ ਪੋਸਟਮਾਰਟਮ ਮੁਤਾਬਕ ਉਸ ਦਾ ਕੱਪੜੇ ਜਾਂ ਰੱਸੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਅੱਜ ਉਸ ਦੇ ਬੱਚਿਆਂ ਦਾ ਪੋਸਟਮਾਰਟਮ ਹੋਣਾ ਸੀ। ਅੰਜੂ ਅਸ਼ੋਕ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦਾ ਜਵਾਈ ਸਾਜੂ ਇਕ 'ਜ਼ਾਲਮ' ਵਿਅਕਤੀ ਸੀ। ਜਦੋਂ ਉਹ ਸਾਊਦੀ ਅਰਬ 'ਚ ਰਹਿ ਰਹੇ ਸਨ ਉਸ ਨੇ ਜਵਾਈ ਨੂੰ ਆਪਣੀ ਧੀ ਤੇ ਪੋਤੇ 'ਤੇ ਹਮਲਾ ਕਰਦਿਆਂ ਦੇਖਿਆ ਸੀ।


ਉਸ ਨੇ ਪੱਤਰਕਾਰਾਂ ਨੂੰ ਦੱਸਿਆ, "ਜਦੋਂ ਮੇਰੀ ਪੋਤੀ ਦਾ ਜਨਮ ਹੋਇਆ, ਮੈਂ ਉਸ ਦੇ ਨਾਲ ਰਹਿ ਰਹੀ ਸੀ। ਮੈਂ ਉਸ ਨੂੰ ਅੰਜੂ ਅਤੇ ਮੇਰੇ ਪੋਤੇ ਨੂੰ ਕੁੱਟਦੇ ਹੋਏ ਦੇਖਿਆ ਹੈ। ਉਹ ਇਕ ਬੇਰਹਿਮ ਵਿਅਕਤੀ ਹੈ। ਉਸਨੇ ਪੱਤਰਕਾਰਾਂ ਨੂੰ ਕਿਹਾ, "ਪਰ ਉਨ੍ਹਾਂ ਦੀ ਧੀ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸਨੇ ਚੁੱਪਚਾਪ ਸਭ ਕੁਝ ਸਹਿ ਲਿਆ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਅਸੀਂ ਚਿੰਤਾ ਕਰੀਏ।"

ਇਹ ਵੀ ਪੜ੍ਹੋ : ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪੀ ਥਾਰ ਗੱਡੀ ਤੇ ਪਿਸਤੌਲ, ਬਦਲਾਅ 'ਤੇ ਲਾਈ ਪਾਬੰਦੀ

ਉਸ ਨੇ ਇਹ ਵੀ ਦੱਸਿਆ ਕਿ ਸਾਜੂ ਸਾਊਦੀ ਅਰਬ 'ਚ ਕੰਮਕਾਰ ਕਰਦਾ ਸੀ ਪਰ ਇੰਗਲੈਂਡ ਵਿੱਚ ਉਹ ਬੇਰੁਜ਼ਗਾਰ ਸੀ। ਇਸ ਦੇ ਬਾਵਜੂਦ ਉਹ ਪੈਸੇ ਆਪਣੇ ਕੋਲ ਰੱਖਦਾ ਸੀ ਅਤੇ ਕਦੇ-ਕਦਾਈਂ ਉਨ੍ਹਾਂ ਨੂੰ ਕੋਈ ਪੈਸਾ ਭੇਜਦਾ ਸੀ। ਉਸ ਨੇ ਇਹ ਵੀ ਕਿਹਾ ਕਿ ਕੰਨੂਰ ਵਿੱਚ ਰਹਿਣ ਵਾਲੇ ਉਸਦੇ ਜਵਾਈ ਦਾ ਪਰਿਵਾਰ ਉਸਦੀ ਧੀ ਤੇ ਪੋਤੇ ਨੂੰ ਬਹੁਤ ਪਿਆਰ ਕਰਦਾ ਸੀ। ਉਨ੍ਹਾਂ ਨੂੰ ਅੰਜੂ ਅਸ਼ੋਕ ਬਾਰੇ ਕਦੇ ਕੋਈ ਸ਼ਿਕਾਇਤ ਨਹੀਂ ਸੀ। ਅੰਜੂ ਅਸ਼ੋਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਾਜੂ ਨੂੰ ਉਸ ਸਮੇਂ ਮਿਲੀ ਜਦੋਂ ਉਹ ਬੈਂਗਲੁਰੂ 'ਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਅਤੇ ਉੱਥੇ ਕੰਮ ਕਰ ਰਹੀ ਸੀ। ਸਾਜੂ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਸੀ। ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ।


Related Post