Punjab youth Death : ਪੰਜਾਬ ਨੌਜਵਾਨ ਦੀ ਕ੍ਰੋਏਸ਼ੀਆ ’ਚ ਹੋਈ ਮੌਤ

ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੇ ਨੌਜਵਾਨ ਦੀ ਕ੍ਰੋਏਸ਼ੀਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੰਦੀਪ ਸਿੰਘ 6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ।

By  Dhalwinder Sandhu September 28th 2024 08:21 AM -- Updated: September 28th 2024 10:49 AM

Death of Punjab youth in Croatia : ਵਿਦੇਸ਼ ਵਿੱਚ ਰੋਜੀ ਰੋਟੀ ਕਮਾਉਣ ਲਈ ਗਏ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿੱਚ ਉਸ ਸਮੇਂ ਸੋਗ ਦਾ ਮਾਤਮ ਛਾਅ ਗਿਆ ਜਦੋਂ ਛੇ ਮਹੀਨੇ ਪਹਿਲਾਂ ਕ੍ਰੋਏਸ਼ੀਆ ਦੇਸ਼ ਵਿੱਚ ਰੋਜੀ ਰੋਟੀ ਕਮਾਉਣ ਗਏ ਸੰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 

ਮ੍ਰਿਤਕ ਦੇ ਤਾਏ ਨਾਇਬ ਸਿੰਘ ਅਤੇ ਸਮਾਜਸੇਵੀ ਆਗੂ ਹਰਪਾਲ ਸਿੰਘ ਗਾਟਵਾਲੀ ਨੇ ਦੱਸਿਆ ਕਿ ਕਾਲਾ ਸਿੰਘ ਦਾ ਇੱਕ ਸਪੁੱਤਰ ਅਤੇ ਸਪੁੱਤਰੀ ਸੀ। ਉਸ ਦਾ ਇਕਲੌਤਾ ਸਪੁੱਤਰ ਸੰਦੀਪ ਸਿੰਘ ਆਪਣੀ ਭੈਣ ਦਾ ਵਿਆਹ ਕਰਕੇ ਰੋਜੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ ਕ੍ਰੋਏਸ਼ੀਆ ਗਿਆ ਸੀ ਤੇ ਉੱਥੇ ਸਮਾਨ ਦੀ ਡਿਲੀਵਰੀ ਦਾ ਕੰਮ ਕਰਦਾ ਸੀ ਤੇ ਰਾਤ ਨੂੰ ਉਸ ਦੀ ਛਾਤੀ ਵਿੱਚ ਦਰਦ ਹੋਣ ਲੱਗਾ ਤੇ ਉਸ ਦੀ ਮੌਤ ਹੋ ਗਈ।


ਮਾਪਿਆਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਆਪਣੇ ਇਕਲੌਤੇ ਸਪੁੱਤਰ ਦੀ ਲਾਸ਼ ਪੰਜਾਬ ਵਿੱਚ ਉਨਾਂ ਦੇ ਘਰ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਆਖਰੀ ਵਾਰ ਉਸਦਾ ਚਿਹਰਾ ਦੇਖ ਸਕਣ।

ਇਹ ਵੀ ਪੜ੍ਹੋ : Punjab Weather : ਪੰਜਾਬ ਤੇ ਚੰਡੀਗੜ੍ਹ 'ਚ ਅੱਜ ਵੀ ਮੀਂਹ ਦੀ ਸੰਭਾਵਨਾ, ਮੌਸਮ ਹੋਇਆ ਸੁਹਾਵਣਾ

Related Post