72 ਘੰਟਿਆਂ ਬਾਅਦ ਮਿਲੀ 8 ਸਾਲਾਂ ਬੱਚੇ ਦੀ ਲਾਸ਼, ਨਾਨੇ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

By  Shameela Khan August 27th 2023 02:39 PM -- Updated: August 27th 2023 02:51 PM

ਅੰਮ੍ਰਿਤਸਰ : ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਤੋਂ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿਸ ’ਚ ਇੱਕ ਨਾਨੇ ਵੱਲੋਂ ਆਪਣੇ ਦੋਹਤੇ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਗੁਰਅੰਸ਼ਪ੍ਰੀਤ ਨਾਂ ਦੇ 8 ਸਾਲ ਦੇ ਬੱਚੇ ਨੂੰ ਉਸਦੇ ਨਾਨੇ ਵੱਲੋਂ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਗਿਆ ਸੀ। ਜਿਸਦੀ ਅੱਜ ਚੋਥੇ ਦਿਨ  ਪਿੰਡ ਰਾਨੇਵਾਲੀ ਦੀ ਨਹਿਰ ਦੇ ਨੇੜਿਉ ਲਾਸ਼ ਮਿਲੀ ਹੈ। ਇਸ ਮੌਕੇ ਤੇ ਪੁਲਿਸ ਅਧਿਕਾਰੀ ਤੇ ਪਰਿਵਾਰਿਕ ਮੈਂਬਰ ਵੀ ਮੋਜੂਦ ਸਨ। 


ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਲ ਸਚੰਦਰ ਦੀ ਹੈ ਜਿੱਥੇ ਮਾਤਾ ਪਿਤਾ ਦੇ ਝਗੜਿਆਂ ਦੇ ਚੱਲਦਿਆਂ 8 ਸਾਲਾਂ ਮਾਸੂਮ ਆਪਣੀ ਮਾਂ ਦੇ ਨਾਲ ਨਾਨੇ ਕੋਲ ਪਿੰਡ ਮੀਰਾਂਕੋਟ ਵਿੱਖੇ ਰਹਿ ਰਿਹਾ ਸੀ। ਉਸਦੇ ਮਾਤਾ ਪਿਤਾ ਦੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਜੋਂ ਕੁੱਝ  ਦਿਨ ਦੋਹਾਂ ਵਿਚਾਲੇ ਰਾਜ਼ੀਨਾਮਾ ਕਰਵਾਇਆ ਗਿਆ ਸੀ। ਪਰ ਇਸ ਰਾਜ਼ੀਨਾਮੇ ਤੋਂ ਕੁੜੀ ਦਾ ਪਿਓ ਖੁਸ਼ ਨਹੀਂ ਸੀ। ਪਿੰਡ ਦੇ ਸਰਪੰਚ ਵੱਲੋ ਇਨ੍ਹਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆ ਤੇ ਬੱਚੇ ਦੀ ਮਾਂ ਆਪਣੇ ਘਰ ਵਾਪਿਸ ਚਲੀ ਗਈ ਪਰੰਤੂ ਗੁਰਅੰਸ਼ਪ੍ਰੀਤ ਆਪਣੇ ਨਾਨਕੇ ਘਰ ਹੀ ਰਹਿ ਗਿਆ। 

ਜਦੋਂ ਉਸਦੇ ਮਾਤਾ ਪਿਤਾ ਬੱਚੇ ਨੂੰ ਲੈਣ ਲਈ ਨਾਨਕੇ ਗਏ ਤਾਂ ਉਸਦਾ ਨਾਨਾ ਬੱਚੇ ਨੂੰ ਨਹਿਰ ਵੱਲ ਲਿਜਾ ਰਿਹਾ ਸੀ ਤੇ ਬੱਚੇ ਦੇ ਨਾਨੇ ਨੇ ਬੱਚੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਅਤੇ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ।

ਬਰਸਾਤਾਂ ਦੇ ਕਾਰਣ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਬੱਚੇ ਦੀ ਲਾਸ਼ ਮਿਲਨ ਵਿੱਚ ਕਾਫੀ ਸਮਾਂ ਲੱਗ ਗਿਆ 'ਤੇ ਅੱਜ ਬੱਚੇ ਦੀ ਲਾਸ਼ ਰਾਨੇਵਲੀ ਪਿੰਡ ਦੀ ਨਹਿਰ ਤੋਂ ਮਿਲੀ ਹੈ। ਉੱਥੇ ਹੀ ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਕੋਲੋ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸਦੇ ਨਾਨੇ ਦੇ ਨਾਲ਼ ਜਿਹੜੇ ਹੋਰ ਵੀ ਲੋਕ, ਜੋ ਇਸ ਸਾਜ਼ਿਸ਼ ਦਾ ਹਿੱਸਾ ਸਨ, ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਉੱਥੇ ਥਾਣਾ ਰਾਜਾਸਾਂਸੀ ਦੇ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਅੱਜ 72 ਘੰਟਿਆਂ ਬਾਅਦ ਰਾਣੇਵਾਲੀ ਪਿੰਡ ਦੀ ਨਹਿਰ ਦੇ ਕੰਢੇ ਤੋਂ ਬੱਚੇ ਦੀ ਲਾਸ਼ ਮਿਲੀ ਹੈ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। 

ਪੁਲਿਸ ਅਧਿਕਾਰੀ ਨੇ ਕਿਹਾ, "ਗੁਰਅੰਸ਼ਪ੍ਰੀਤ ਦੇ ਨਾਨੇ ਨੂੰ ਪਹਿਲਾਂ ਹੀ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ। ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੋਰ ਲੋਕ ਵੀ ਜੋ ਇਸ ਮੰਦਭਾਗੀ ਘਟਨਾ ਸ਼ਾਮਿਲ ਹੈ ਉਸਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਬਖ਼ਸ਼ਿਆ ਨਹੀਂ ਜਾਵੇਗਾ।"




Related Post