SGPC ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਤਰੀਕ 'ਚ ਹੋਇਆ ਵਾਧਾ, ਜਾਣੋ ਹੁਣ ਕਦੋਂ ਤੱਕ ਬਣ ਸਕਣਗੀਆਂ ਵੋਟਾਂ

ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਿੱਖ ਵੋਟਰਾਂ ਲਈ ਵੋਟਾਂ ਬਣਾਉਣ ਲਈ ਹੁਣ 31 ਅਕਤੂਬਰ ਤੱਕ ਦਾ ਵਾਧਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ।

By  Amritpal Singh September 16th 2024 08:48 PM

ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਿੱਖ ਵੋਟਰਾਂ ਲਈ ਵੋਟਾਂ ਬਣਾਉਣ ਲਈ ਹੁਣ 31 ਅਕਤੂਬਰ ਤੱਕ ਦਾ ਵਾਧਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ।

ਵੇਰਵਿਆਂ ਅਨੁਸਾਰ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਵਲੋਂ ਇਸ ਸੰਬੰਧੀ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿਚ ਵੋਟਰਾਂ ਦੀ ਰਜਿਸਟਰੇਸ਼ਨ ਲਈ ਆਖਰੀ ਮਿਤੀ 16 ਸਤੰਬਰ ਤੋਂ ਵਧਾ ਕੇ 31 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਪੱਤਰ ਅਨੁਸਾਰ ਹੁਣ 31 ਅਕਤੂਬਰ ਤੱਕ ਯੋਗ ਸਿੱਖ ਵੋਟਰ ਵੋਟਾਂ ਬਣਾ ਸਕਣਗੇ। 

Related Post