ਕਾਂਗਰਸ ਚ ਮੁੜ ਸ਼ੁਰੂ ਹੋਈ ਖਾਨਾਜੰਗੀ, ਪ੍ਰਧਾਨਾਂ ਦੀ ਨਿਯੁਕਤੀ ਮਗਰੋਂ ਫੁੱਟ ਹੋਈ ਉਜਾਗਰ
ਬਠਿੰਡਾ : ਪੰਜਾਬ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਥਾਪੇ ਗਏ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਮਗਰੋਂ ਪਾਰਟੀ ਵਿਚ ਮੁੜ ਕਾਟੋ-ਕਲੇਸ਼ ਸ਼ੁਰੂ ਹੋ ਗਿਆ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨ ਗਰਗ ਨੂੰ ਬਠਿੰਡਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਬਿਲਕੁਲ ਗਲਤ। ਵੱਡੀ ਗਿਣਤੀ ਵਿਚ ਕੌਂਸਲਰਾਂ ਤੇ ਸਾਬਕਾ ਬਲਾਕ ਪ੍ਰਧਾਨਾਂ, ਸਾਬਕਾ ਪ੍ਰਧਾਨਾਂ ਤੇ ਵਰਕਰਾਂ ਨੇ ਮੋਹਨ ਲਾਲ ਝੁੰਭਾ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ ਪਰ ਇਸ ਦੇ ਉਲਟ ਰਾਜਨ ਗਰਗ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਕਾਰਨ ਇਹ ਹੈ ਕਿ ਰਾਜਨ ਗਰਗ ਪ੍ਰਧਾਨ ਰਾਜਾ ਵੜਿੰਗ ਦਾ ਨਜ਼ਦੀਕੀ ਹੈ। ਰਾਜਾ ਵੜਿੰਗ ਤੇ ਰਾਜਨ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਸਾਰੀਆਂ ਨਿਯੁਕਤੀਆਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਰਹੀਆਂ ਹਨ ਕਿ ਜੇਕਰ ਉਹ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਨੂੰ ਅਹੁਦੇ ਮਿਲਣਗੇ। ਇਹ ਬਹੁਤ ਮੰਦਭਾਗੀ ਗੱਲ ਹੈ ਪਰ ਰਾਜਨ ਗਰਗ ਦੀ ਅਗਵਾਈ ਹੇਠ ਕੰਮ ਨਹੀਂ ਕਰਨਗੇ।
ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ
ਉਧਰ ਦੂਜੇ ਪਾਸੇ ਜੈਜੀਤ ਸਿੰਘ ਜੌਹਲ ਦੇ ਟਵੀਟ ਉੱਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਬਠਿੰਡਾ ਤੋਂ ਨਿਯੁਕਤ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਜੈਜੀਤ ਸਿੰਘ ਜੌਹਲ ਦੀ ਆਦਤ ਬਣ ਚੁੱਕੀ ਹੈ, ਉਹ ਹਰ ਗੱਲ ਉੱਤੇ ਟਵੀਟ ਕਰਦਾ ਹੈ। ਪਹਿਲਾਂ ਉਸ ਨੂੰ ਕਾਂਗਰਸ ਦੀ ਮੈਂਬਰਸ਼ਿਪ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੂਜੀ ਵਾਰ ਚੋਣ ਲੜੇ ਤਾਂ 18 ਹਜ਼ਾਰ ਵੋਟਾਂ ਨਾਲ ਜਿੱਤੇ ਸਨ, ਕਿਉਂਕਿ ਉਸ ਸਮੇਂ ਬਠਿੰਡਾ ਦੀ ਵਾਗਡੋਰ ਕੁਝ ਬੰਦਿਆਂ ਨੂੰ ਸੰਭਾਲ ਦਿੱਤੀ ਗਈ ਸੀ ਪਰ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੀ ਵਾਗਡੋਰ ਜੌਹਲ ਨੂੰ ਦਿੱਤੀ ਗਈ ਸੀ। ਜਿਨ੍ਹਾਂ ਵੱਲੋਂ ਕਿਸੇ ਵੀ ਵਰਕਰ ਦਾ ਅਹੁਦੇਦਾਰ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਨੇ ਇਸ ਹਾਰ ਠੀਕਰਾ ਜੈਜੀਤ ਉਤੇ ਭੰਨ੍ਹਿਆ।