ਕੋਠਾ ਗੁਰੂ ਦੇ ਖੇਤ 'ਚੋਂ ਮਿਲਿਆ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖ਼ਾਨ ਦੀ ਪਾਰਟੀ ਦਾ ਬੈਨਰ

By  Ravinder Singh October 30th 2022 08:34 AM -- Updated: October 30th 2022 09:13 AM

ਬਠਿੰਡਾ : ਪਿੰਡ ਕੋਠਾ ਗੁਰੂਕਾ ਦੇ ਖੇਤਾਂ ਵਿੱਚੋਂ ਪਾਕਿਸਤਾਨ ਨਾਲ ਸਬੰਧਤ ਬੈਨਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਬੈਨਰ ਗੁਬਾਰੇ ਨਾਲ ਬੰਨ੍ਹ ਕੇ ਛੱਡਿਆ ਗਿਆ ਸੀ। ਸੂਚਨਾ ਮਿਲਣ ਉਤੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਉਕਤ ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਕਾਬਿਲੇਗੌਰ ਹੈ ਕਿ ਲੰਘੇ ਦਿਨੀਂ ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰੈਲੀ ਸੀ ਇਹ ਬੈਨਰ ਉਕਤ ਰੈਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਐੱਸਐੱਚਓ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਇਹ ਮਾਮਲਾ ਜ਼ਿਆਦਾ ਗੰਭੀਰ ਨਹੀਂ ਹੈ ਕਿਉਂਕਿ ਉਕਤ ਬੈਨਰ ਇਮਰਾਨ ਖ਼ਾਨ ਦੀ ਪਾਰਟੀ ਦਾ ਹੈ।

ਇਹ ਵੀ ਪੜ੍ਹੋ : Drugs Case : ਕਾਮੇਡੀਅਨ ਭਾਰਤੀ ਸਿੰਘ ਤੇ ਪਤੀ ਹਰਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਰੈਲੀ ਦੌਰਾਨ ਇਮਰਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਇਹ ਬੈਨਰ ਗੁਬਾਰੇ ਨਾਲ ਬੰਨ੍ਹ ਕੇ ਛੱਡੇ ਹੋਣਗੇ ਤੇ ਹਵਾ ਦੇ ਰੁਖ਼ ਨਾਲ ਗੁਬਾਰਾ ਭਾਰਤ ਵਿੱਚ ਆ ਗਿਆ ਤੇ ਤਰੇਲ ਪੈਣ ਕਾਰਨ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਿਰਫ਼ ਹਵਾ ਦਾ ਰੁਖ਼ ਭਾਰਤ ਵੱਲ ਹੋਣ ਕਾਰਨ ਵਾਪਰੀ ਹੈ। ਐਸਐਚਓ ਅਨੁਸਾਰ ਉਕਤ ਬੈਨਰ ਉਤੇ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਗੱਲ ਨਹੀਂ ਲਿਖੀ ਹੋਈ ਹੈ। ਬੈਨਰ ਉਤੇ ਇਮਰਾਨ ਖ਼ਾਨ ਦੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਹੈ। ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : ਮਜ਼ਦੂਰਾਂ ਨੇ ਫੈਕਟਰੀ ਮਾਲਕ 'ਤੇ ਕੁੱਟਮਾਰ ਦੇ ਲਗਾਏ ਦੋਸ਼, ਵੱਧ ਸਮਾਂ ਕੰਮ ਕਰਨ ਲਈ ਕੀਤਾ ਜਾਂਦਾ ਮਜਬੂਰ


Related Post