PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ; ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾ ਦਾ ਐਲਾਨ

By  Shameela Khan August 31st 2023 07:59 PM -- Updated: September 1st 2023 01:55 PM

ਚੰਡੀਗੜ੍ਹ: ਬੀਤੇ ਦਿਨੀ ਪੰਜਾਬ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਲਤਵੀ ਕੀਤੀਆ ਗਈਆ ਪ੍ਰੀਖਿਆਵਾਂ ਦੀਆਂ  ਨਵੀਂਆ ਤਾਰੀਖ਼ਾ ਜਾਰੀ ਕਰ ਦਿੱਤੀਆ ਗਈਆ ਹਨ।


ਦਸ ਦਈਏ ਕਿ ਮਿਤੀ 24-08-2023 ਨੂੰ ਹੋਣ ਵਾਲੀਆਂ ਪ੍ਰੀਖਿਆਵਾ 05-09-2023 ਨੂੰ ਹੋਣਗੀਆ ਅਤੇ ਮਿਤੀ 25-08-2023 ਨੂੰ ਹੋਣ ਵਾਲੀਆ ਪ੍ਰੀਖਿਆਵਾਂ 06-09-2023 ਨੂੰ ਜਾਰੀ ਕੀਤੇ ਗਏ ਪ੍ਰੀਖਿਆ ਕੇਂਦਰ ਵਿੱਖੇ ਹੋਣਗੀਆ। 

ਇਸੇ ਤਰ੍ਹਾਂ ਹੀ ਬਾਰਵੀ ਸ਼੍ਰੇਣੀ ਦੀ 24-08-2023 ਨੂੰ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ 08-09-2023 ਸ਼ੁੱਕਰਵਾਰ ਨੂੰ ਅਤੇ 25-08-2023 ਨੂੰ ਮੁਲਤਵੀ ਕੀਤੀਆ ਗਈਆ ਪ੍ਰੀਖਿਆ ਮਿਤੀ 11-09-2023 ਨੂੰ ਹੋਵੇਗੀ। ਇਹ ਪ੍ਰੀਖਿਆਵਾਂ ਆਪਣੇ ਨਿਰਧਾਰਤ ਸਮੇਂ 10:00 ਵਜੇ ਸਵੇਰੇ ਹੋਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਪੰਜਾਬ ਸਕੂਲ ਸਿਖਿਆ ਬੋਰਡ ਦੀ ਵੈਬ-ਸਾਈਟ www.pseb.ac.in 'ਤੇ ਉਪਲੱਬਧ ਹੈ।

Related Post