'Voice Of Punjab' ਦਾ 13ਵਾਂ ਆਡੀਸ਼ਨ : ਮੁੰਡੇ-ਕੁੜੀਆਂ ਨੇ ਮਨਵਾਇਆ ਗਾਇਕੀ ਦਾ ਲੋਹਾ

By  Ravinder Singh November 20th 2022 06:32 PM -- Updated: November 20th 2022 06:38 PM

ਬਠਿੰਡਾ : ਅਦਾਰਾ ਪੀਟੀਸੀ ਪੰਜਾਬੀ ਵੱਲੋਂ ਨੌਜਵਾਨਾਂ ਦੇ ਹੁਨਰ ਤੇ ਟੈਲੇਂਟ ਨੂੰ ਨਿਖ਼ਾਰਨ ਲਈ ਕਰਵਾਏ ਜਾ ਰਹੇ Voice of Punjab ਦੇ 13ਵੇਂ ਆਡੀਸ਼ਨ ਲਈ ਬੀਤੇ ਦਿਨੀਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂਆਤ ਹੋਈ। ਇਸ ਮਗਰੋਂ ਜਲੰਧਰ ਤੇ ਲੁਧਿਆਣਾ ਵਿਚ ਆਡੀਸ਼ਨਾਂ ਦੌਰਾਨ ਭਾਰੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ। ਵਾਇਸ ਆਫ਼ ਪੰਜਾਬ 13 (Voice Of Punjab-13)  ਲਈ ਆਡੀਸ਼ਨਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਹੈ।


ਇਸ ਤਹਿਤ ਅੱਜ ਬਠਿੰਡਾ ਵਿਖੇ ਆਡੀਸ਼ਨ ਕਰਵਾਏ ਗਏ ਜਿਸ ਵਿੱਚ ਮਾਲਵੇ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਤੋਂ ਨੌਜਵਾਨ ਲੜਕੇ-ਲੜਕੀਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਜਿੱਥੇ ਨੌਜਵਾਨਾਂ ਵਿੱਚ  Voice of Punjab season 13 ਨੂੰ ਲੈ ਕੇ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਸੀ ਉੱਥੇ ਹੀ ਪੀਟੀਸੀ ਦੇ ਉਪਰਾਲੇ ਦੀ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਜੱਜ ਸਾਹਿਬਾਨ ਨੇ ਵੀ ਬਠਿੰਡਾ ਨੂੰ ਇਤਿਹਾਸਕ ਧਰਤੀ ਦੱਸਦੇ ਹੋਏ ਇੱਥੇ ਬਹੁਤ ਟੈਲੇਂਟ ਹੋਣ ਦੀ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਇਥੋਂ ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਚੰਗੇ ਗਾਇਕ ਨਿਕਲ ਕੇ ਅੱਗੇ ਆ ਰਹੇ ਹਨ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਕਾਬਿਲੇਗੌਰ ਹੈ ਕਿ ਪੀਟੀਸੀ ਪੰਜਾਬੀ ਪੰਜਾਬ ਭਰ ਦੇ ਨੌਜਵਾਨਾਂ ਵਿਚ ਛੁਪੀ ਗਾਇਕੀ ਦੇ ਹੁਨਰ ਨੂੰ ਨਿਖ਼ਾਰਨ ਲਈ ਪਿਛਲੇ ਕਈ ਸਾਲਾਂ ਤੋਂ ਰਿਆਲਟੀ ਸ਼ੋਅ ਕਰਵਾਉਂਦਾ ਆ ਰਿਹਾ ਹੈ। ਪੀਟੀਸੀ ਪੰਜਾਬੀ ਦੇ ਇਸ ਸ਼ੋਅ ਨੇ ਪੰਜਾਬ ਦੇ ਕਈ ਨਾਮਵਰ ਸਿਤਾਰੇ ਪੈਦਾ ਕੀਤੇ ਹਨ।

Related Post