Yo Yo Honey Singh : ਹਨੀ ਸਿੰਘ ਦਾ ਉਹ ਮਾੜਾ ਦੌਰ ਜਦੋਂ ਨਸ਼ੇ ਦੀ Dose ਤਿਆਰ ਕਰਨ ਲਈ ਰੱਖ ਲਿਆ ਸੀ ਨੌਕਰ !
ਹਨੀ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਹਨ। ਜਿਸ ‘ਚ ਉਨ੍ਹਾਂ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ, ਉੱਥੇ ਹੀ ਆਪਣੇ ਆਪਣੇ ਗੀਤਾਂ ਦੇ ਬਾਰੇ ਵੀ ਕਈ ਖੁਲਾਸੇ ਕੀਤੇ ਹਨ। ਪੜ੍ਹੋ ਪੂਰੀ ਖਬਰ...
Yo Yo Honey Singh : ਭਾਰਤ ਦੇ ਸਭ ਤੋਂ ਮਸ਼ਹੂਰ ਰੈਪਰ-ਗਾਇਕ ਯੋ ਯੋ ਹਨੀ ਸਿੰਘ ਆਪਣੇ ਧਮਾਕੇਦਾਰ ਗੀਤਾਂ ਅਤੇ ਸ਼ਾਨਦਾਰ ਸੰਗੀਤ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਨਾ ਅਤੇ ਡਾਂਸ ਕਰਨਾ ਪਸੰਦ ਕਰਦੇ ਹਨ। ਅਜਿਹ ਵਿੱਚ ਹਨੀ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਹਨ।
ਕਿਵੇਂ ਲੱਗੀ ਨਸ਼ੇ ਦੀ ਲੱਤ
ਹਨੀ ਸਿੰਘ ਨੂੰ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਉਸ ਨੂੰ ਨਸ਼ੇ ਦੀ ਆਦਤ ਕਿਸ ਨੇ ਪਾਈ ਸੀ। ਤਾਂ ਹਨੀ ਸਿੰਘ ਨੇ ਕਿਹਾ ਸੀ, 'ਕੁਝ ਨਾਂ, ਕੁਝ ਬਹੁਤ ਵੱਡੇ ਅਤੇ ਪ੍ਰਭਾਵਸ਼ਾਲੀ ਨਾਂ ਹਨ। ਮੈਂ ਜਦੋਂ ਨਸ਼ੇ ਨਹੀਂ ਕਰਦਾ ਸੀ ਤਾਂ ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਕਾਹਦਾ ਪੰਜਾਬੀ ਹੈ ਜੋ ਇਹ ਨਸ਼ੇ ਨਹੀਂ ਕਰਦਾ। ਫਿਰ ਉਸ ਤੋਂ ਬਾਅਦ ਮੈਂ ਇੱਕ ਵਾਰ ਨਸ਼ੇ ਦਾ ਸਵਾਦ ਲੈ ਲਿਆ ਤੇ ਮੈਂ ਨਸ਼ੇ ਦਾ ਆਦਿ ਹੋ ਗਿਆ, ਮੈਂ ਹਰ ਸਮੇਂ ਨਸ਼ੇ ਵਿੱਚ ਰਹਿਣ ਲੱਗਾ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਹੈ।
ਨਸ਼ੇ ਦੀ ਡੋਜ਼ ਤਿਆਰ ਕਰਨ ਲਈ ਰੱਖ ਲਿਆ ਸੀ ਨੌਕਰ !
ਹਨੀ ਸਿੰਘ ਨੇ ਖੁਲਾਸਾ ਕੀਤਾ ਕੀ ਮੈਂ ਨਸ਼ੇ ਦੀ ਡੋਜ਼ ਤਿਆਰ ਕਰਨ ਲਈ ਇੱਕ ਨੌਕਰ ਵੀ ਰੱਖ ਲਿਆ ਸੀ ਜੋ ਮੈਨੂੰ ਨਸ਼ੇ ਦੀ ਡੋਜ਼ ਤਿਆਰ ਕਰਕੇ ਦਿੰਦਾ ਸੀ। ਇਸ ਤੋਂ ਬਾਹਰ ਆਉਣ ਵਿੱਚ ਮੈਨੂੰ ਕਾਫੀ ਸਮਾਂ ਲੱਗਾ ਪਰ ਜਦੋਂ ਮੈਂ ਠੀਕ ਹੋ ਗਿਆ ਤਾਂ ਮੇਰੀ ਪਤਨੀ ਨਾਲ ਮੇਰੇ ਰਿਸ਼ਤੇ ਵਿਗੜ ਗਏ ਸਨ।
ਮੇਰੇ ਕੁਝ ਗਾਣੇ ਬਕਵਾਸ ਹਨ
ਹਾਲ ਹੀ 'ਚ ਹਨੀ ਸਿੰਘ ਨੇ ਆਪਣੇ ਸੁਪਰਹਿੱਟ ਗੀਤਾਂ ਬਾਰੇ ਗੱਲ ਕੀਤੀ। ਉਸ ਨੇ ਖੁਦ ਆਪਣੇ ਕੁਝ ਗੀਤਾਂ ਨੂੰ ਬਕਵਾਸ ਕਰਾਰ ਦਿੱਤਾ ਹੈ। ਜਾਣੋ ਕਿਉਂ ਹਨੀ ਸਿੰਘ ਨੇ ਆਪਣੇ ਹੀ ਗੀਤਾਂ ਬਾਰੇ ਅਜਿਹਾ ਕਿਹਾ। ਇੱਕ ਨਿੱਜੀ ਚੈਨਲ ਦੇ ਇੰਟਰਵਿਊ ਦੌਰਾਨ ਹਨੀ ਸਿੰਘ ਤੋਂ ਉਨ੍ਹਾਂ ਦੇ ਗੀਤ 'ਬਲੂ ਹੈ ਪਾਣੀ ਪਾਨੀ' ਦੀ ਰਚਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਗੀਤ ਨੂੰ ਦੋ ਘੰਟੇ ਦੇ ਸੰਗੀਤ ਅਤੇ ਰਿਕਾਰਡਿੰਗ ਨਾਲ ਤਿਆਰ ਕੀਤਾ ਸੀ। ਇਹ ਸਭ ਤੋਂ ਮੂਰਖ ਗੀਤ ਹੈ ਜੋ ਮੈਂ ਆਪਣੇ ਕਰੀਅਰ ਵਿੱਚ ਲਿਖਿਆ ਹੈ। ਕੀ ਇਹ ਕੋਈ ਗੀਤ ਹੈ? ਲੁੰਗੀ ਡਾਂਸ, ਪਾਰਟੀ ਆਲ ਨਾਈਟ ਇਹ ਕਿਹੋ ਜਿਹੇ ਗੀਤ ਹਨ ?
'ਅੱਜ ਮੈਂ ਆਪਣੇ ਗੀਤਾਂ 'ਤੇ ਹੱਸਦਾ ਹਾਂ'
ਹਨੀ ਸਿੰਘ ਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸੀ ਅਤੇ ਲੋਕ ਮੈਨੂੰ ਆਪਣੇ ਸਿਰ 'ਤੇ ਬਿਠਾ ਰਹੇ ਸਨ। ਜਦੋਂ ਮੈਂ ਕੋਈ ਸ਼ੋਅ ਕਰਨਾ ਹੁੰਦਾ ਹੈ, ਮੈਂ ਆਪਣੇ ਆਪ 'ਤੇ ਹੱਸਦਾ ਹਾਂ ਕਿ ਲੋਕ ਅਜੇ ਵੀ ਪਾਗਲ ਹਨ, ਅਜੇ ਵੀ ਨੱਚ ਰਿਹੇ ਹਨ। ਅੱਜ ਵੀ ਮੈਨੂੰ ਇਨ੍ਹਾਂ ਗੀਤਾਂ ਤੋਂ ਕਮਾਈ ਹੁੰਦੀ ਹੈ, ਕਿਉਂਕਿ ਇਹ ਗੀਤ ਅੱਜ ਵੀ ਚੱਲ ਰਹੇ ਹਨ। ਆਵਾਜ਼ ਚੰਗੀ ਸੀ ਪਰ ਗੱਲਬਾਤ ਨਹੀਂ ਸੀ।
‘ਚਾਰ ਬੋਤਲ ਵੋਦਕਾ’ ਬਾਰੇ ਵੀ ਕੀਤਾ ਵੱਡਾ ਖੁਲਾਸਾ !
ਉਨ੍ਹਾਂ ਨੇ ਆਪਣੇ ਗੀਤ ‘ਚਾਰ ਬੋਤਲ ਵੋਦਕਾ’ ਬਾਰੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਭੜਕਾਉਣ ਦੇ ਲਈ ਹੀ ਅਜਿਹੇ ਗੀਤ ਬਣਾਏ ਸਨ। ਕਿਉਂਕਿ ਉਸ ਵੇਲੇ ਉਨ੍ਹਾਂ ‘ਤੇ ਸ਼ੈਤਾਨੀ ਤਾਕਤਾਂ ਹਾਵੀ ਸਨ, ਜਿਨ੍ਹਾਂ ਨੇ ਇਹ ਗੀਤ ਕਰਵਾਇਆ।
ਹਨੀ ਸਿੰਘ ਨੇ ਸਾਲ 2023 ਵਿੱਚ ਕੀਤੀ ਵਾਪਸੀ
ਦੱਸ ਦੇਈਏ ਕਿ ਖਰਾਬ ਸਿਹਤ ਕਾਰਨ ਹਨੀ ਸਿੰਘ ਕਈ ਸਾਲਾਂ ਤੋਂ ਇੰਡਸਟਰੀ ਤੋਂ ਦੂਰ ਹਨ। ਉਨ੍ਹਾਂ ਨੇ ਸਾਲ 2023 'ਚ 'ਕਲਸਤਰ' ਗੀਤ ਨਾਲ ਵਾਪਸੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਆਪਣੀ ਐਲਬਮ 'ਗਲੋਰੀ' ਲਾਂਚ ਕੀਤੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਨੀ ਸਿੰਘ 'ਤੇ ਇੱਕ ਡਾਕੂਮੈਂਟਰੀ ਬਹੁਤ ਜਲਦੀ ਆ ਰਹੀ ਹੈ, ਜੋ OTT Netflix ਨੂੰ ਹਿੱਟ ਕਰੇਗੀ।
ਇਹ ਵੀ ਪੜ੍ਹੋ : ਬੁਆਏਫ੍ਰੈਂਡ ਦੀ ਭਾਲ ਕਰ ਰਹੀ ਹੈ ਇਹ ਹਸੀਨਾ, ਵਿਆਹੁਤਾ ਹੋਵੇ ਜਾਂ ਬੁੱਢਾ, ਕੋਈ ਵੀ ਚੱਲੇਗਾ ਰੱਖੀ ਇਹ ਸ਼ਰਤ !