ਥਾਈਲੈਂਡ ਨੇ ਸਮਲਿੰਗੀ ਵਿਆਹ ਨੂੰ ਦਿੱਤੀ ਮਾਨਤਾ, ਦੱਖਣੀ ਏਸ਼ੀਆ ਦਾ ਬਣਿਆ ਪਹਿਲਾ ਦੇਸ਼

Same Sex Marriage Bill : ਬਿੱਲ ਨੂੰ ਹੁਣ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਤੋਂ ਰਸਮੀ ਮਨਜ਼ੂਰੀ ਦੀ ਲੋੜ ਹੈ, ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।

By  KRISHAN KUMAR SHARMA June 19th 2024 10:04 AM -- Updated: June 19th 2024 10:07 AM

Same Sex Marriage Bill : ਥਾਈਲੈਂਡ ਦੀ ਨੈਸ਼ਨਲ ਅਸੈਂਬਲੀ (ਸੰਸਦ) ਦੇ ਉਪਰਲੇ ਸਦਨ 'ਸੈਨੇਟ' ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ ਨੂੰ ਮਨਜੂਰੀ ਦੇਣ ਨਾਲ ਥਾਈਲੈਂਡ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਦੱਖਣ-ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

ਮੰਗਲਵਾਰ ਬਿੱਲ 'ਤੇ ਹੋਈ ਵੋਟਿੰਗ ਦੌਰਾਨ ਸੈਨੇਟ 'ਚ 152 ਮੈਂਬਰ ਮੌਜੂਦ ਸਨ, ਜਿਨ੍ਹਾਂ 'ਚੋਂ 130 ਮੈਂਬਰਾਂ ਨੇ ਬਿੱਲ ਦੇ ਹੱਕ 'ਚ ਵੋਟਿੰਗ ਕੀਤੀ, ਜਦਕਿ ਚਾਰ ਮੈਂਬਰਾਂ ਨੇ ਵਿਰੋਧ 'ਚ ਵੋਟਿੰਗ ਕੀਤੀ। ਇਸਤੋਂ ਇਲਾਵਾ ਸੈਨੇਟ ਦੇ 18 ਮੈਂਬਰਾਂ ਨੇ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ।

ਬਿੱਲ ਨੂੰ ਹੁਣ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਤੋਂ ਰਸਮੀ ਮਨਜ਼ੂਰੀ ਦੀ ਲੋੜ ਹੈ, ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ।

ਤਾਈਵਾਨ ਅਤੇ ਨੇਪਾਲ ਤੋਂ ਬਾਅਦ ਥਾਈਲੈਂਡ ਸਮਲਿੰਗੀ ਵਿਆਹ ਦੀ ਇਜਾਜ਼ਤ ਦੇਣ ਵਾਲਾ ਏਸ਼ੀਆ ਦਾ ਤੀਜਾ ਦੇਸ਼ ਬਣ ਜਾਵੇਗਾ। ਇਹ ਬਿੱਲ ਕਿਸੇ ਵੀ ਲਿੰਗ ਦੇ ਵਿਆਹੇ ਸਮਲਿੰਗੀ ਜੋੜਿਆਂ ਨੂੰ ਪੂਰੇ ਕਾਨੂੰਨੀ, ਵਿੱਤੀ ਅਤੇ ਡਾਕਟਰੀ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਬਿੱਲ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਰਾਹੀਂ ਅਪ੍ਰੈਲ ਵਿੱਚ ਆਖਰੀ ਸੰਸਦੀ ਸੈਸ਼ਨ ਦੀ ਸਮਾਪਤੀ ਤੋਂ ਠੀਕ ਪਹਿਲਾਂ ਪਾਸ ਕੀਤਾ ਗਿਆ ਸੀ।

ਸਾਨੂੰ ਇਤਿਹਾਸ ਰਚਣ 'ਤੇ ਮਾਣ : ਸ਼ੋਡਲਦ

ਮੀਡੀਆ ਰਿਪੋਰਟਾਂ ਮੁਤਾਬਕ ਸਮਲਿੰਗੀ ਵਿਆਹ 'ਤੇ ਸੰਸਦੀ ਕਮੇਟੀ ਦੇ ਮੈਂਬਰ ਪਲਫਾਹ ਕਿਓਕਾ ਸ਼ੋਡਲਦ ਨੇ ਕਿਹਾ, ਸਾਨੂੰ ਇਤਿਹਾਸ ਰਚਣ 'ਤੇ ਬਹੁਤ ਮਾਣ ਹੈ। ਬਿੱਲ ਪਾਸ ਹੋਣ ਤੋਂ ਬਾਅਦ LGBTQ ਭਾਈਚਾਰੇ ਦੇ ਸਮਰਥਨ ਵਿੱਚ ਕੁਝ ਲੋਕ ਆਪਣੀਆਂ ਮੁੱਠੀਆਂ ਚੁੱਕਦੇ ਅਤੇ ਸਤਰੰਗੀ ਝੰਡੇ ਲਹਿਰਾਉਂਦੇ ਦੇਖੇ ਗਏ।

Related Post