Terrorist Attack in Jammu-Kashmir : ਕਠੂਆ 'ਚ ਅੱਤਵਾਦੀਆਂ ਨੇ ਫੌਜੀ ਗੱਡੀ 'ਤੇ ਕੀਤਾ ਹਮਲਾ, 2 ਜਵਾਨ ਜ਼ਖ਼ਮੀ

Terrorist Attack in Kathua: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਤਵਾਦੀਆਂ ਵੱਲੋਂ ਫੌਜੀ ਗੱਡੀ 'ਤੇ ਹਮਲਾ ਦੀ ਸੂਚਨਾ ਹੈ। ਮਚੇੜੀ ਖੇਤਰ 'ਚ ਫੌਜੀ ਗੱਡੀ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਦੋ ਜਵਾਨਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

By  KRISHAN KUMAR SHARMA July 8th 2024 04:56 PM -- Updated: July 8th 2024 05:14 PM

Terrorist Attack in Kathua: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੱਤਵਾਦੀਆਂ ਵੱਲੋਂ ਫੌਜੀ ਗੱਡੀ 'ਤੇ ਹਮਲਾ ਦੀ ਸੂਚਨਾ ਹੈ। ਮਚੇੜੀ ਖੇਤਰ 'ਚ ਫੌਜੀ ਗੱਡੀ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਦੋ ਜਵਾਨਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

ਇਲਾਕੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਹਮਲੇ ਦੀ ਸੂਚਨਾ ਮਿਲਦੇ ਹੀ ਜੰਮੂ ਰੇਂਜ ਦੇ ਡੀਆਈਜੀ ਸੁਨੀਲ ਗੁਪਤਾ ਜੰਮੂ ਤੋਂ ਮੁਕਾਬਲੇ ਵਾਲੀ ਥਾਂ ਪੁੱਜ ਗਏ ਹਨ। ਜੰਮੂ ਤੋਂ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੀ ਇੱਕ ਟੀਮ ਵੀ ਘਟਨਾ ਵਾਲੀ ਥਾਂ ਵੱਲ ਭੇਜੀ ਗਈ ਹੈ।

Related Post