Terrorist Attack in Jammu Kashmir: ਜੰਮੂ-ਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾ, ਸ਼ੋਪੀਆਂ 'ਚ BJP ਦੇ ਸਾਬਕਾ ਸਰਪੰਚ ਦੀ ਮੌਤ

ਇੱਕ ਹੋਰ ਅੱਤਵਾਦੀ ਹਮਲੇ ਵਿੱਚ ਕਸ਼ਮੀਰ ਦੇ ਅਨੰਤਨਾਗ ਇਲਾਕੇ ਵਿੱਚ ਦੋ ਸੈਲਾਨੀ ਵੀ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਹਮਲੇ 'ਚ ਜੈਪੁਰ ਦੀ ਰਹਿਣ ਵਾਲੀ ਇਕ ਔਰਤ ਅਤੇ ਉਸ ਦਾ ਪਤੀ ਜ਼ਖਮੀ ਹੋ ਗਏ।

By  Aarti May 19th 2024 08:36 AM

Terrorist Attack in Jammu Kashmir: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਨੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ੋਪੀਆਂ ਦੇ ਹੀਰਪੁਰਾ ਇਲਾਕੇ 'ਚ ਅੱਤਵਾਦੀਆਂ ਨੇ ਭਾਜਪਾ ਦੇ ਸਾਬਕਾ ਸਰਪੰਚ ਨੂੰ ਨਿਸ਼ਾਨਾ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਸ ਘਟਨਾ ਨੂੰ ਟਾਰਗੇਟ ਕਿਲਿੰਗ ਵਜੋਂ ਅੰਜਾਮ ਦਿੱਤਾ ਹੈ।

ਇੱਕ ਹੋਰ ਅੱਤਵਾਦੀ ਹਮਲੇ ਵਿੱਚ ਕਸ਼ਮੀਰ ਦੇ ਅਨੰਤਨਾਗ ਇਲਾਕੇ ਵਿੱਚ ਦੋ ਸੈਲਾਨੀ ਵੀ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਹਮਲੇ 'ਚ ਜੈਪੁਰ ਦੀ ਰਹਿਣ ਵਾਲੀ ਇਕ ਔਰਤ ਅਤੇ ਉਸ ਦਾ ਪਤੀ ਜ਼ਖਮੀ ਹੋ ਗਏ। ਇਨ੍ਹਾਂ ਸੈਲਾਨੀਆਂ 'ਤੇ ਅਨੰਤਨਾਗ ਜ਼ਿਲ੍ਹੇ ਦੇ ਯਾਨਾਰ ਇਲਾਕੇ 'ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਸੈਲਾਨੀਆਂ ਦੀ ਪਛਾਣ ਫਰਹਾ ਅਤੇ ਤਬਰੇਜ਼ ਵਜੋਂ ਹੋਈ ਹੈ। ਦੋਵਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਤੋਂ ਬਾਅਦ ਪੁਲਿਸ ਨੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

Related Post