Jalandhar GST Bhawan: ਜਲੰਧਰ ਜੀਐਸਟੀ ਭਵਨ ’ਚ ਲੱਗੀ ਭਿਆਨਕ ਅੱਗ, ਸਾਰਾ ਰਿਕਾਰਡ ਸੜ ਕੇ ਸੁਆਹ
ਦੱਸ ਦਈਏ ਕਿ ਇਹ ਭਿਆਨਕ ਅੱਗ ਜੀਐਸਟੀ ਭਵਨ ਦੇ ਚੌਥੀ ਮੰਜ਼ਿਲ ’ਤੇ ਲੱਗੀ ਸੀ ਅਤੇ ਚੌਥੀ ਮੰਜ਼ਿਲ ਤੇ ਪਿਆ ਜੀਐਸਟੀ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ।
Jalandhar Fire News: ਜਲੰਧਰ ਦੇ ਜੀਐਸਟੀ ਭਵਨ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨ੍ਹੀ ਜ਼ਿਆਦਾ ਭਿਆਨਕ ਹੈ ਕਿ 15 ਮਿੰਟ ਦੇ ਵਿੱਚ 10 ਤੋਂ 20 ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੀਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ।
ਦੱਸ ਦਈਏ ਕਿ ਇਹ ਭਿਆਨਕ ਅੱਗ ਜੀਐਸਟੀ ਭਵਨ ਦੇ ਚੌਥੀ ਮੰਜ਼ਿਲ ’ਤੇ ਲੱਗੀ ਸੀ ਅਤੇ ਚੌਥੀ ਮੰਜ਼ਿਲ ਤੇ ਪਿਆ ਜੀਐਸਟੀ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ 15 ਮਿੰਟ ਦੇ ਵਿੱਚ 10 ਤੋਂ 20 ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਪਹੁੰਚੀ ਗਈਆਂ।
ਫਿਲਹਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਘੜੀ ਮੁਸ਼ਕਤ ਕਰਨੀ ਪੈ ਰਹੀ ਹੈ। ਦੱਸ ਦਈਏ ਕਿ ਜਲੰਧਰ ’ਚ ਲਗਾਤਾਰ ਦੂਜੀ ਥਾਂ ’ਤੇ ਭਿਆਨਕ ਅੱਗ ਲੱਗੀ ਹੈ।
ਇਹ ਵੀ ਪੜ੍ਹੋ: Chandigarh Hospital: ਸੈਕਟਰ-32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ