ਪਟਿਆਲਾ 'ਚ ਪੀਆਰਟੀਸੀ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, ਕੰਡਕਟਰ ਫਸਿਆ, ਕਈ ਸਵਾਰੀਆਂ ਜ਼ਖ਼ਮੀ

PRTC Bus Accident: ਕੈਥਲ ਸਟੇਟ ਹਾਈਵੇ 'ਤੇ ਪੀਆਰਟੀਸੀ ਦੀ ਬੱਸ ਦੀ ਟਿੱਪਰ ਨਾਲ ਭਿਅਨਕ ਟੱਕਰ ਹੋ ਗਈ,ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜਖ਼ਮੀ ਹੋਣ ਸਮੇਤ ਕਈ ਹੋਰਨਾਂ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ।

By  KRISHAN KUMAR SHARMA April 21st 2024 12:27 PM

ਪਟਿਆਲਾ: ਕੈਥਲ ਸਟੇਟ ਹਾਈਵੇ 'ਤੇ ਪੀਆਰਟੀਸੀ ਦੀ ਬੱਸ ਦੀ ਟਿੱਪਰ ਨਾਲ ਭਿਅਨਕ ਟੱਕਰ (PRTC Bus Accident in Patiala) ਹੋ ਗਈ,ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜਖ਼ਮੀ ਹੋਣ ਸਮੇਤ ਕਈ ਹੋਰਨਾਂ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਜਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ ਨੰਬਰ ਪੀਬੀ-11ਸੀਐੱਫ-0829 ਜੋ ਕਿ ਪਟਿਆਲਾ ਤੋਂ ਚੀਕਾ ਜਾ ਰਹੀ ਸੀ ਅਤੇ ਜੋੜੀਆਂ ਸੜਕਾਂ ਨੇੜੇ ਬੱਸ ਦੇ ਅੱਗੇ ਜਾ ਟਿੱਪਰ ਨਾਲ ਟਕਰਾਅ ਗਈ ਜਿਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਪ੍ਰੰਤੂ ਨਾਲ ਬੈਠਾ ਕੰਡਕਟਰ ਸਤਨਾਮ ਸਿੰਘ ਗੰਭੀਰ ਜਖ਼ਮੀ ਹੋ ਗਿਆ ਅਤੇ ਟੱਕਰ ਹੋਣ ਨਾਲ ਬੱਸ ਦੀ ਫਰੰਟ ਸਾਈਡ ਬੂਰੀ ਤਰਾਂ ਨੁਕਸਾਨੀ ਗਈ, ਜਿਸ ਵਿੱਚ ਕੰਡਕਟਰ ਕਾਫੀ ਸਮਾਂ ਫਸਿਆ ਰਿਹਾ ਅਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦਰਜਨ ਤੋਂ ਵੱਧ ਸਵਾਰੀਆਂ ਵੀ ਜਖ਼ਮੀ ਹੋਈਆਂ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੰਡਕਟਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Related Post