Terrible Accident on New Year Eve : ਹਿਮਾਚਲ ’ਚ ਨਵੇਂ ਸਾਲ ਦੀ ਰਾਤ ਵਾਪਰਿਆ ਭਿਆਨਕ ਹਾਦਸਾ; ਡੂੰਘੀ ਖਾਈ ’ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ

ਪੁਲਿਸ ਨੇ ਦੇਰ ਰਾਤ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਥਾਣਾ ਥਿਓਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

By  Aarti January 1st 2025 11:20 AM

Terrible Accident on New Year Eve : ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸ਼ਿਮਲਾ ਤੋਂ ਬੁਰੀ ਖ਼ਬਰ ਹੈ। ਇੱਥੇ ਅੱਧੀ ਰਾਤ ਨੂੰ ਇੱਕ ਕਾਰ ਖਾਈ ਵਿੱਚ ਡਿੱਗ ਗਈ ਅਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਿਮਲਾ ਦੇ ਮਟੀਆਣਾ 'ਚ ਵਾਪਰਿਆ।

ਪੁਲਿਸ ਨੇ ਦੇਰ ਰਾਤ ਬਚਾਅ ਮੁਹਿੰਮ ਚਲਾ ਕੇ ਲਾਸ਼ਾਂ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਥਾਣਾ ਥਿਓਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦਾ ਕਾਰਨ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਕਰ ਰਹੀ ਹੈ। ਡੀਐਸਪੀ ਥੀਓਗ ਸਿਧਾਰਥ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਹਾਦਸੇ ਸਬੰਧੀ ਥਿਓਗ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : Lucknow Murder News : ਨਵੇਂ ਸਾਲ ਮੌਕੇ ਰੂਹ ਕੰਬਾਉ ਵਾਰਦਾਤ ਨਾਲ ਕੰਬਿਆ ਲਖਨਊ; ਨੌਜਵਾਨ ਨੇ ਮਾਂ ਸਣੇ 4 ਭੈਣਾਂ ਦਾ ਕੀਤਾ ਕਤਲ

Related Post