PRTC Bus Accident: ਕਪੂਰਥਲਾ ਤੜਕ ਸਾਰ ਪੀ.ਆਰ.ਟੀ.ਸੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ

By  Shameela Khan August 15th 2023 12:15 PM -- Updated: August 15th 2023 12:27 PM

PRTC Bus Accident: ਕਪੂਰਥਲਾ ਤੋਂ ਇੱਕ ਬੇਹਦ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਕਪੂਰਥਲਾ ਡਿਪੂ ਦੀ ਪੀ.ਆਰ.ਟੀ.ਸੀ ਦੀ ਬੱਸ ਟਾਂਡੇ ਨੂੰ ਜਾਣ ਲਈ ਰਵਾਨਾ ਹੋਈ ਤਾਂ ਨਡਾਲਾ-ਸੁਭਾਨਪੁਰ ਰੋਡ ਤੇ ਪਿੰਡ ਤਾਜ਼ਪੁਰ 'ਤੇ ਮੁਸਤਫਾਬਾਦ ਵਿੱਚਕਾਰ ਮੋੜ 'ਤੇ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨੂੰ ਬਚਾਉਂਦੇ ਹੋਏ ਇੱਕ ਬੱਸ ਪਲਟੀ ਖਾਂਦੀ ਸੜਕ ਤੋਂ ਹੇਠਾਂ ਨੀਵੀ ਜਗ੍ਹਾ 'ਤੇ ਜਾ ਡਿੱਗੀ। 



ਦੱਸ ਦਈਏ ਕਿ ਇਸ ਦੌਰਾਨ ਬੱਸ ਵਿੱਚ ਬੈਠੀਆਂ ਸਵਾਰੀਆ 'ਚ ਚੀਕ ਚਿਹਾੜਾ ਮੱਚ ਗਿਆ । ਨੇੜਲੇ ਘਰ ਦੇ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋ ਡਰਾਈਵਰ, ਕੰਡਕਟਰ 'ਤੇ ਸਵਾਰੀਆ ਨੂੰ ਬਾਹਰ ਕੱਢਿਆ ਗਿਆ। ਹੋਰ ਬੱਸ ਦਾ ਪ੍ਰਬੰਧ ਕਰਕੇ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।

 ਇਸ ਸਬੰਧੀ ਜਾਣਕਾਰੀ ਦਿੰਦਿਆ ਪੀ.ਆਰ.ਟੀ.ਸੀ ਬੱਸ ਪੀ.ਬੀ 09 ਐੱਸ 3705 ਦੇ ਡਰਾਈਵਰ ਸਤਿੰਦਰਪਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪੱਟੀ ਜ਼ਿਲ੍ਹਾਂ ਤਰਨਤਾਰਨ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ ਹੀ ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਸੀ,  ਪਰੰਤੂ ਅੱਜ ਉਕਤ ਜਗ੍ਹਾ ਵਾਲੇ  ਮੋੜ ਤੇ ਸਵੇਰੇ 6:50 'ਤੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਬਚਾਉਦੇ ਸਾਇਡ 'ਤੇ ਕਰਨ ਲੱਗੇ ਦਾ ਸਟੇਰਿੰਗ ਲਾਕ ਹੋ ਗਿਆ ਜਿਸ ਕਾਰਨ ਬੱਸ ਹੇਠਾਂ ਸੜਕ ਤੋ ਪਲਟ ਗਈ।  ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਨ ਸਵਾਰੀਆ ਬਹੁਤ ਘੱਟ ਹਨ, ਨਹੀ ਤਾਂ ਹਲਾਤ ਕੁਝ ਹੋਰ ਹੋਣੇ ਸੀ।

ਡਰਾਈਵਰ ਨੇ ਅੱਗੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ 6-7 ਸਵਾਰੀਆ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਬਿਹਾਰ ਦੇ ਪਰਵਾਸੀ ਮਜ਼ਦੂਰ ਸਨ ਅਤੇ ਉਨ੍ਹਾਂ ਵਿੱਚੋ ਇੱਕ ਪਰਵਾਸੀ ਮਜ਼ਦੂਰ ਅਤੇ ਮੇਰੇ ਮਾਮੂਲੀ ਸੱਟਾਂ ਲੱਗੀਆ। ਉਨ੍ਹਾਂ ਦੱਸਿਆ ਕਿ ਮੋੜ 'ਤੇ ਸੜਕ  ਕਿਨਾਰੇ ਲੱਗੇ ਸੰਘਣੇ ਰੁੱਖਾ ਦਾ ਉਹਲਾ ਵੀ ਅਜਿਹੇ ਸੜਕ ਹਾਦਸਿਆ ਦਾ ਕਾਰਨ ਬਣਦਾ ਹੈ ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਮੋੜਾ 'ਤੇ ਪੈਂਦੇ ਰੁੱਖਾ ਦੀ ਕਟਾਈ ਛੰਟਾਈ ਕਰਵਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।

Related Post