ਰੋਪੜ ’ਚ ਦੋ ਮੰਜਿਲਾ ਮਕਾਨ ਦਾ ਲੈਂਟਰ ਹੋਇਆ ਢਹਿ-ਢੇਰੀ; 5 ਮਜ਼ਦੂਰਾਂ ਚੋਂ 2 ਨੂੰ ਕੱਢਿਆ ਸੁਰੱਖਿਅਤ ਬਾਹਰ, ਇੱਕ ਦੀ ਮੌਤ

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੈਂਟਰ ਨੂੰ ਜੈੱਕ ਨਾਲ ਚੁੱਕਿਆ ਜਾ ਰਿਹਾ ਸੀ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਬਚਾਅ ਕਾਰਜ ਕੀਤਾ ਜਾ ਰਿਹਾ ਹੈ।

By  Aarti April 18th 2024 05:24 PM -- Updated: April 18th 2024 09:25 PM

Ropar Lantern Collapsed:  ਰੋਪੜ ਦੀ ਪ੍ਰੀਤ ਕਲੌਨੀ ’ਚ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਮਕਾਨ ਦਾ ਲੈਂਟਰ ਢਹਿ ਢੇਰੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਮਗਰੋਂ 6 ਮਜ਼ਦੂਰ ਮਲਬੇ ਹੇਠਾਂ ਦਬ ਗਏ ਹਨ ਜਿਨ੍ਹਾ ਚੋਂ ਇੱਕ ਮਜ਼ਦੂਰ ਨੂੰ ਬਚਾ ਲਿਆ ਗਿਆ ਹੈ। ਹੁਣ 5 ਮਜ਼ਦੂਰ ਮਲਬੇ ਹੇਠਾਂ ਦਬੇ ਹਨ। 


ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 2 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ। 


ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੈਂਟਰ ਨੂੰ ਜੈੱਕ ਨਾਲ ਚੁੱਕਿਆ ਜਾ ਰਿਹਾ ਸੀ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਬਚਾਅ ਕਾਰਜ ਕੀਤਾ ਜਾ ਰਿਹਾ ਹੈ।

Related Post