Russia-Ukraine War : ਰੂਸ ਲਈ ਲੜਦਿਆਂ ਪੰਜਾਬੀ ਨੌਜਵਾਨ ਹੋਇਆ ਸ਼ਹੀਦ, ਘਰੋਂ ਟੂਰਿਸਟ ਵੀਜ਼ਾ 'ਤੇ ਗਿਆ ਸੀ ਤੇਜਪਾਲ ਸਿੰਘ

Russia-Ukraine War : ਨੌਜਵਾਨ ਤੇਜਪਾਲ ਸਿੰਘ ਗੁਰੂ ਨਗਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 30 ਸਾਲ ਦੇ ਲਗਭਗ ਸੀ। ਮਾਪਿਆਂ ਨੂੰ ਉਸ ਦੀ ਸ਼ਹਾਦਤ ਬਾਰੇ ਬੀਤੇ ਦਿਨ ਸ਼ਾਮ ਨੂੰ ਪਤਾ ਲੱਗਿਆ।

By  KRISHAN KUMAR SHARMA June 12th 2024 01:58 PM -- Updated: June 12th 2024 02:23 PM

Punjabi Youth Died in Russia in Ukraine War : ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਦੀ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਦੌਰਾਨ ਰੂਸ ਵੱਲੋਂ ਲੜਦੇ ਹੋਏ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਾਲਮ ਬਿਹਾਰ ਕਲੋਨੀ ਵਿੱਚ ਰਹਿਣ ਵਾਲਾ 30 ਸਾਲਾਂ ਤੇਜਪਾਲ ਸਿੰਘ ਦਸੰਬਰ ਮਹੀਨੇ ਵਿੱਚ ਰੂਸ ਗਿਆ ਸੀ ਅਤੇ ਉੱਥੇ ਤਿੰਨ ਮਹੀਨੇ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਰੂਸ ਦੀ ਫੌਜ ਵਿੱਚ ਭਰਤੀ ਹੋਇਆ ਸੀ ਇਸ ਸਮੇਂ ਦੌਰਾਨ ਉਸ ਦਾ ਲਗਾਤਾਰ ਫੋਨ ਤੇ ਆਪਣੇ ਪਰਿਵਾਰ ਦੇ ਨਾਲ ਸੰਪਰਕ ਬਣਿਆ ਰਿਹਾ।

ਬੀਤੀ ਤਿੰਨ ਮਾਰਚ ਨੂੰ ਤੇਜਪਾਲ ਸਿੰਘ ਨੇ ਆਪਣੇ ਪਰਿਵਾਰ ਨੂੰ ਯੂਕਰੇਨ ਦੇ ਬਾਰਡਰ ਤੇ ਜਾਣ ਦੀ ਗੱਲ ਦੱਸੀ ਅਤੇ ਇਹ ਵੀ ਕਿਹਾ ਜੇਕਰ ਕੁਝ ਦਿਨ ਮੇਰਾ ਫੋਨ ਨਾ ਆਵੇ ਤਾਂ ਘਬਰਾਉਣਾ ਨਹੀਂ ਪਰ ਜਦੋਂ ਲਗਾਤਾਰ ਫੋਨ ਤੇ ਪਰਿਵਾਰ ਦਾ ਤੇਜਪਾਲ ਸਿੰਘ ਦੇ ਨਾਲ ਸੰਪਰਕ ਨਹੀਂ ਹੋਇਆ ਤਾਂ ਪਰਿਵਾਰ ਵੱਲੋਂ ਉਸਦੇ ਦੋਸਤਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਗਿਆ। ਹੌਲੀ-ਹੌਲੀ ਸੰਪਰਕ ਕਰਦਿਆਂ ਰੂਸ ਵਿਖੇ ਸਥਿਤ ਭਾਰਤੀ ਸਫਾਰਤਖਾਨੇ ਦੇ ਨਾਲ ਸੰਪਰਕ ਕੀਤਾ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਬੀਤੀ 9 ਜੂਨ ਨੂੰ ਪਰਿਵਾਰ ਨੂੰ ਤੇਜਪਾਲ ਸਿੰਘ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ ਗਈ।

ਇਹ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਆਪਣੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ ਤੇਜਪਾਲ ਸਿੰਘ ਜਿਸ ਦੇ ਇੱਕ ਭਰਾ ਦੀ ਮੌਤ 2019 ਦੇ ਵਿੱਚ ਹੋ ਗਈ ਸੀ ਤੇ ਇਕਲੋਤੀ ਭੈਣ ਦਾ ਵਿਆਹ ਹੋ ਚੁੱਕਿਆ ਹੈ। 7 ਸਾਲ ਪਹਿਲਾਂ ਤੇਜਪਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਛੇ ਸਾਲ ਦੀ ਬੇਟੀ ਅਤੇ ਤਿੰਨ ਸਾਲ ਦਾ ਬੇਟਾ ਅਤੇ ਬਜ਼ੁਰਗ ਮਾਂ ਪਿਓ ਨੂੰ ਛੱਡ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ ਹੈ।

ਘਰ ਦੇ ਵਿੱਚ ਬੇਹਦ ਗਮਗੀਨ ਮਾਹੌਲ ਹੈ ਪਰਿਵਾਰ ਵੱਲੋਂ ਭਾਰਤ ਸਰਕਾਰ ਪਾਸੋਂ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਤੇਜਪਾਲ ਸਿੰਘ ਦੇ ਅੰਤਿਮ ਦਰਸ਼ਨ ਕਰ ਸਕਣ ਅਤੇ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਇਸ ਦੇ ਨਾਲ ਨਾਲ ਤੇਜਪਾਲ ਸਿੰਘ ਦੀ ਧਰਮ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।

Related Post