Punjab Tehsildar Strike : ਪੰਜਾਬ ’ਚ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਸਮੇਂ ਝਲਣੀ ਪਵੇਗੀ ਪਰੇਸ਼ਾਨੀ, ਤਹਿਸੀਲਦਾਰਾਂ ਨੇ ਕੀਤਾ ਇਹ ਐਲਾਨ
ਮਿਲੀ ਜਾਣਕਾਰੀ ਮੁਤਾਬਿਕ 19 ਅਗਸਤ ਯਾਨੀ ਸੋਮਵਾਰ ਤੋਂ ਮਾਲ ਅਫਸਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਾਮੂਹਿਕ ਛੁੱਟੀ ’ਤੇ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Punjab Tehsildar Strike : ਪੰਜਾਬ ’ਚ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਨੂੰ ਆਹਮੋ ਸਾਹਮਣੇ ਕਰ ਦਿੱਤਾ ਹੈ। ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਪੰਜਾਬ ਰੈਵੇਨਿਊ ਆਫਸਰ ਐਸੋਸੀਏਸ਼ਨ ਵੱਲੋਂ ਸਾਮੂਹਿਕ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ 19 ਅਗਸਤ ਯਾਨੀ ਸੋਮਵਾਰ ਤੋਂ ਮਾਲ ਅਫਸਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਸਾਮੂਹਿਕ ਛੁੱਟੀ ’ਤੇ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ 19 ਅਗਸਤ ਤੋਂ ਛੁੱਟੀ ’ਤੇ ਜਾ ਰਹੇ ਮੁਲਾਜ਼ਮ ਕੰਮ ’ਤੇ ਕਦੋਂ ਵਾਪਿਸ ਆਉਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਪੰਜਾਬ ਰੈਵੇਨਿਊ ਆਫਸਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਛੁੱਟੀ ਦੇ ਜਾਣ ਤੋਂ ਬਾਅਦ ਨਾ ਤਾਂ ਫਰਦ ਦਾ ਕੰਮ ਹੋਵੇਗਾ ਅਤੇ ਨਾ ਹੀ ਰਜਿਸਟਰੀ ਹੋਵੇਗੀ। ਜਿਸ ਕਾਰਨ ਆਮ ਲੋਕਾਂ ਨੂੰ ਸਰਕਾਰ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬਕਾਈਆਂ ਮੰਗਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਕੋਈ ਮੰਗਾਂ ਨੂੰ ਲੈ ਕੇ ਗੌਰ ਨਹੀਂ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਤਹਿਸੀਲਦਾਰਾਂ ਦੀਆਂ ਮੰਗਾਂ
- ਤਹਿਸੀਲਦਾਰਾਂ ਵਿੱਚੋਂ ਪੀਸੀਐਸ ਕਾਡਰ ਲਈ ਨੋਮੀਨੇਸ਼ਨ ਵਾਸਤੇ ਸਾਲ 2021 ਅਤੇ 2022 ਸਬੰਧੀ ਪੈਡਿੰਗ ਪਏ ਪੈਨਲ ਨੂੰ ਭੇਜਣ ਬਾਰੇ
- ਤਹਿਸੀਲਦਾਰ ਤਹਿਸੀਲ ਦਫਤਰਾਂ ’ਚ ਸੁਰੱਖਿਆ ਕਰਮਚਾਰੀ ਦੇਣ ਸਬੰਧੀ
- ਰੈਵੀਨਿਊ ਅਫਸਰਾਂ ਨੂੰ ਸਰਕਾਰੀ ਗੱਡੀਆਂ ਦੇਣ ਸਬੰਧੀ
- ਚਾਰਜਸੀਟਾਂ ਨੂੰ ਦਾਖਲ ਦਫਤਰ ਕਰਨ ਬਾਰੇ
- ਜ਼ਿਲ੍ਹਾ ਪੱਧਰ ਤੇ ਲੀਗਲ ਸੈਲ ਸਥਾਪਿਤ ਕਰਨ ਸੰਬਧੀ
- ਐਸਐਫਟੀ ਦੀ ਅਦਾਇਗੀ ਸੰਬਧੀ
ਇਹ ਵੀ ਪੜ੍ਹੋ: Stunt On Tractor : ਟਰੈਕਟਰ ’ਤੇ ਸਟੰਟ ਕਰਦੇ ਹੋਏ 5 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਨਸ਼ੇ ਦੀ ਹਾਲਤ ’ਚ ਸੀ ਨੌਜਵਾਨ