Ranjit Bawa and Neeru Bajwa: ਰਣਜੀਤ ਬਾਵਾ ਤੇ ਨੀਰੂ ਬਾਜਵਾ ਦੇ ਗੀਤ 'ਪੰਜਾਬ ਵਰਗੀ' ਦਾ ਟੀਜ਼ਰ ਰਿਲੀਜ਼; ਤੁਸੀਂ ਵੀ ਦੇਖੋ
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਦਿਲਕਸ਼ ਆਵਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਨਵੇਂ ਗੀਤ 'ਪੰਜਾਬ ਵਰਗੀ' ਦਾ ਐਲਾਨ ਕੀਤਾ ਹੈ।
Ranjit Bawa and Neeru Bajwa: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੀ ਦਿਲਕਸ਼ ਆਵਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗਾਇਕ ਨੇ ਆਪਣੇ ਨਵੇਂ ਗੀਤ 'ਪੰਜਾਬ ਵਰਗੀ' ਦਾ ਐਲਾਨ ਕੀਤਾ ਹੈ। ਇਸ ਗੀਤ 'ਚ ਰਣਜੀਤ ਬਾਵਾ ਦੇ ਨਾਲ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ। ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ ਤੇ ਦਰਸ਼ਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਇਸ ਗੀਤ ’ਚ ਅਦਾਕਾਰਾ ਨੀਰੂ ਬਾਜਵਾ ਦੀ ਸਾਦਗੀ ਨੂੰ ਵੀ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਟੀਜ਼ਰ ’ਚ ਨੀਰੂ ਬਾਜਵਾ ਦਾ ਪੰਜਾਬੀ ਅੰਦਾਜ਼ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਇਸ ਅੰਦਾਜ ਕਰਕੇ ਗੀਤ ਪ੍ਰਤੀ ਦਰਸ਼ਕਾਂ ਨੂੰ ਉਤਸੁਕ ਕਰ ਰਿਹਾ ਹੈ। ਇਸ ਤੋਂ ਇਲਾਵਾ ਗੀਤ ’ਚ ਕਿਧਰੇ-ਕਿਧਰੇ ਰਣਜੀਤ ਬਾਵਾ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ।
ਦੱਸ ਦਈਏ ਕਿ ਟੀਜ਼ਰ ਤੋਂ ਪਹਿਲਾਂ ਗਾਇਕ ਨੇ ਇਸ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਸੀ। ਜਿਸ ’ਚ ਨੀਰੂ ਬਾਜਵਾ ਦੀ ਝਲਕ ਦੇਖਣ ਨੂੰ ਮਿਲੀ ਸੀ। ਇਹ ਗੀਤ 4 ਅਗਸਤ ਨੂੰ ਰਿਲੀਜ਼ ਹੋਵੇਗਾ। ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਖੈਰ ਗਾਇਕ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਜਲਦ ਤੋਂ ਜਲਦ ਇਸ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਰਣਜੀਤ ਬਾਵਾ ਦਾ ਇਹ ਗਾਣਾ ਜਲਦ ਹੀ ਰਿਲੀਜ਼ ਹੋ ਸਕਦਾ ਹੈ। ਹਾਲਾਂਕਿ ਗਾਇਕ ਵੱਲੋਂ ਇਸ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅੱਜ ਹੈ ਮਧੂਬਾਲਾ ਦੇ ਨਾਂ ਨਾਲ ਮਸ਼ਹੂਰ ਮੀਨਾ ਕੁਮਾਰੀ ਦਾ 90 ਵਾਂ ਜਨਮਦਿਨ