T20 WC ਟਰਾਫ਼ੀ ਲੈ ਕੇ ਭਾਰਤ ਲਈ ਰਵਾਨਾ ਹੋਈ ਭਾਰਤੀ ਟੀਮ, ਰੋਹਿਤ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ

Team India left Barbados for India : ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ 'ਚ ਭਾਰਤੀ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ (T20 World Cup 2024) ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ। ਟੂਰਨਾਮੈਂਟ ਦਾ ਫਾਈਨਲ ਮੈਚ ਸ਼ਨੀਵਾਰ 29 ਜੂਨ ਨੂੰ ਖੇਡਿਆ ਗਿਆ।

By  KRISHAN KUMAR SHARMA July 3rd 2024 04:26 PM

Indian Cricket Team : ਆਈਸੀਸੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਟਰਾਫੀ ਲੈ ਕੇ ਭਾਰਤ ਲਈ ਰਵਾਨਾ ਹੋ ਗਈ ਹੈ। ਬਾਰਬਾਡੋਸ 'ਚ ਚੱਕਰਵਾਤ ਕਾਰਨ ਟੀਮ ਇੰਡੀਆ ਪਿਛਲੇ ਤਿੰਨ ਦਿਨਾਂ ਤੋਂ ਉੱਥੇ ਹੀ ਫਸੀ ਹੋਈ ਸੀ। ਬੀਸੀਸੀਆਈ (BCCI) ਨੇ ਇੱਕ ਵਿਸ਼ੇਸ਼ ਚਾਰਟਰ ਜਹਾਜ਼ ਦਾ ਇੰਤਜ਼ਾਮ ਕੀਤਾ ਹੈ, ਜਿਸ ਰਾਹੀਂ ਭਾਰਤੀ ਮੀਡੀਆ ਦਲ ਵੀ ਟੀਮ ਇੰਡੀਆ ਦੇ ਨਾਲ ਵਾਪਸ ਆ ਰਿਹਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਫੈਸਲਾ ਕੀਤਾ ਸੀ ਕਿ ਉਹ ਭਾਰਤੀ ਖਿਡਾਰੀਆਂ ਦੇ ਨਾਲ-ਨਾਲ ਮੀਡੀਆ ਵਾਲਿਆਂ ਦੇ ਨਾਲ ਵਾਪਸ ਪਰਤਣਗੇ।

ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ 'ਚ ਭਾਰਤੀ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ (T20 World Cup 2024) ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ। ਟੂਰਨਾਮੈਂਟ ਦਾ ਫਾਈਨਲ ਮੈਚ ਸ਼ਨੀਵਾਰ 29 ਜੂਨ ਨੂੰ ਖੇਡਿਆ ਗਿਆ। ਖਰਾਬ ਮੌਸਮ ਕਾਰਨ ਬਾਰਬਾਡੋਸ 'ਚ ਉਡਾਣਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਪੂਰੀ ਭਾਰਤੀ ਟੀਮ ਭਾਰਤ ਪਰਤਣ ਲਈ ਪਿਛਲੇ ਤਿੰਨ ਦਿਨਾਂ ਤੋਂ ਹੋਟਲ ਦੇ ਕਮਰੇ ਵਿੱਚ ਉਡੀਕ ਕਰ ਰਹੀ ਸੀ। ਕਪਤਾਨ ਰੋਹਿਤ ਸ਼ਰਮਾ ਨੇ ਟਰਾਫੀ ਦੇ ਨਾਲ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੀ ਵਾਪਸੀ ਦੀ ਖੁਸ਼ਖਬਰੀ ਦਿੱਤੀ ਹੈ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਦੇ ਸੂਰਿਆਕੁਮਾਰ ਯਾਦਵ ਦੇ ਨਾਲ ਜਹਾਜ਼ 'ਚ ਵਿਸ਼ਵ ਕੱਪ ਟਰਾਫੀ ਦੇ ਨਾਲ ਲਈ ਗਈ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਇਸ ਫੋਟੋ ਨੂੰ ਪੋਸਟ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ਘਰ ਵਾਪਸੀ।

ਦੱਸ ਦਈਏ ਕਿ ਬਾਰਬਾਡੋਸ 'ਚ ਮੌਸਮ ਖ਼ਰਾਬ ਹੋਣ ਕਾਰਨ ਭਾਰਤੀ ਟੀਮ ਨੂੰ ਭਾਰਤ ਪਹੁੰਚਣ ਵਿੱਚ ਦੇਰੀ ਹੋਈ ਹੈ, ਕਿਉਂਕਿ ਖਰਾਬ ਮੌਸਮ ਕਾਰਨ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਭਾਰਤੀ ਟੀਮ ਇਥੇ ਹੋਟਲ ਵਿੱਚ ਫਸ ਗਈ ਸੀ, ਜਿਸ ਤੋਂ ਬਾਅਦ ਮੌਸਮ ਸਾਫ ਹੋਣ 'ਤੇ ਅੱਜ ਦੇਸ਼ ਵਾਪਸੀ ਲਈ ਰਵਾਨਾ ਹੋਈ ਹੈ ਅਤੇ ਕੱਲ ਸਵੇਰੇ ਤੜਕਸਾਰ ਪਹੁੰਚਣ ਦੀ ਉਮੀਦ ਹੈ।

Related Post