Teacher’s Day 2024: 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ? ਜਾਣੋ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ
Teacher’s Day 2024: ਹਰ ਸਾਲ ਭਾਰਤ ਦੇਸ਼ 'ਚ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।
Teacher’s Day 2024: ਹਰ ਸਾਲ ਭਾਰਤ ਦੇਸ਼ 'ਚ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਉਂਕਿ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਹੁੰਦੇ ਹਨ, ਜੋ ਬਿਨਾਂ ਕਿਸੇ ਸਵਾਰਥ ਦੇ, ਸਾਡੀ ਜ਼ਿੰਦਗੀ ਨੂੰ ਸਕਾਰਾਤਮਕਤਾ ਵੱਲ ਲਿਜਾਣ ਲਈ ਹਰ ਸੰਭਵ ਯਤਨ ਕਰਦੇ ਹਨ, ਤਾਂ ਜੋ ਅਸੀਂ ਜ਼ਿੰਦਗੀ ਦੇ ਹਰ ਪੜਾਅ 'ਤੇ ਤਰੱਕੀ ਕਰ ਸਕੀਏ ਅਤੇ ਵਧੀਆ ਇਨਸਾਨ ਬਣ ਸਕੀਏ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਅਧਿਆਪਕਾਂ ਦੀ ਨਿਰਸਵਾਰਥ ਭਾਵਨਾ ਅਤੇ ਉਨ੍ਹਾਂ ਦੁਆਰਾ ਦਿੱਤੇ ਹਰ ਚੰਗੇ ਸਬਕ ਲਈ ਧੰਨਵਾਦ ਪ੍ਰਗਟ ਕਰਨਾ ਹੈ। ਤਾਂ ਆਉ ਜਾਣਦੇ ਹਾਂ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਅਧਿਆਪਕ ਦਿਵਸ ਅਤੇ ਇਸ ਦਿਨ ਦਾ ਇਤਿਹਾਸ ਕੀ ਹੈ?
5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ?
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ ਨੂੰ ਹੋਇਆ ਸੀ। ਦੱਸ ਦਈਏ ਕਿ ਡਾ: ਰਾਧਾਕ੍ਰਿਸ਼ਨਨ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਇੱਕ ਮਹਾਨ ਅਧਿਆਪਕ ਵੀ ਸਨ। ਉਹ ਮੈਸੂਰ ਯੂਨੀਵਰਸਿਟੀ 'ਚ ਫਿਲਾਸਫੀ ਦੇ ਪ੍ਰੋਫੈਸਰ ਸਨ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿੱਖਿਆ 'ਚ ਬਹੁਤ ਵੱਡਾ ਯੋਗਦਾਨ ਪਾਇਆ ਸੀ।
ਨਾਲ ਹੀ 1962 'ਚ ਜਦੋਂ ਡਾ: ਰਾਧਾਕ੍ਰਿਸ਼ਨਨ ਨੇ ਭਾਰਤ ਦੇ ਦੂਜੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ, ਉਨ੍ਹਾਂ ਦੇ ਵਿਦਿਆਰਥੀਆਂ ਨੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਲਈ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਰਾਧਾਕ੍ਰਿਸ਼ਨਨ ਤੋਂ ਇਜਾਜ਼ਤ ਲੈਣ ਲਈ ਸੰਪਰਕ ਕੀਤਾ ਸੀ। ਉਦੋਂ ਤੋਂ ਹੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਅਧਿਆਪਕ ਦਿਵਸ 2024 ਦੀ ਥੀਮ:
ਜਿਵੇ ਤੁਸੀਂ ਜਾਣਦੇ ਹੋ ਕਿ ਹਰ ਸਾਲ 'ਅਧਿਆਪਕ ਦਿਵਸ' ਇੱਕ ਵੱਖਰੀ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਸਾਲ ਦੀ ਥੀਮ 'ਟਿਕਾਊ ਭਵਿੱਖ ਲਈ ਅਧਿਆਪਕਾਂ ਦਾ ਸਸ਼ਕਤੀਕਰਨ' ਹੈ।
ਅਧਿਆਪਕ ਦਿਵਸ ਦੀ ਮਹੱਤਤਾ :
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਅਧਿਆਪਕਾਂ ਦੀ ਨਿਰਸਵਾਰਥ ਭਾਵਨਾ ਅਤੇ ਉਨ੍ਹਾਂ ਦੁਆਰਾ ਦਿੱਤੇ ਹਰ ਚੰਗੇ ਸਬਕ ਲਈ ਧੰਨਵਾਦ ਪ੍ਰਗਟ ਕਰਨਾ ਹੈ।
ਅਧਿਆਪਕ ਦਿਵਸ ਮਨਾਉਣ ਦੇ ਤਰੀਕੇ:
ਇਸ ਅਧਿਆਪਕ ਦਿਵਸ 'ਤੇ, ਆਪਣੇ ਸ਼ਾਨਦਾਰ ਭਾਸ਼ਣਾਂ, ਗੀਤਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਪਣੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਂਟ ਕਰੋ। ਸਕੂਲਾਂ 'ਚ, ਸੀਨੀਅਰ ਵਿਦਿਆਰਥੀ ਅਧਿਆਪਕ ਦਾ ਪਹਿਰਾਵਾ ਪਹਿਨਦੇ ਹਨ ਅਤੇ ਜੂਨੀਅਰ ਕਲਾਸਾਂ ਚਲਾਉਂਦੇ ਹਨ। ਨਾਲ ਹੀ ਅਧਿਆਪਕ ਦਿਵਸ 'ਤੇ ਵਿਦਿਆਰਥੀ ਧੰਨਵਾਦ ਦੇ ਚਿੰਨ੍ਹ ਵਜੋਂ ਆਪਣੇ ਅਧਿਆਪਕਾਂ ਨੂੰ ਤੋਹਫ਼ੇ, ਕਾਰਡ ਅਤੇ ਫੁੱਲ ਦਿੰਦੇ ਹਨ।