ਦੇਸ਼ ਭਗਤੀ ਦਾ ਜ਼ਜ਼ਬੇ ਨੂੰ ਸਲਾਮ! ਹਾਪੁੜ ਦੇ ਨੌਜਵਾਨ ਨੇ ਸਰੀਰ 'ਤੇ ਗੁੰਦਵਾਏ 631 Kargil ਸ਼ਹੀਦਾਂ ਦੇ ਨਾਮ, ਦੇਖੋ ਤਸਵੀਰਾਂ

Tattoo Man Abhishek Gautam : ਯੂਪੀ ਦੇ ਹਾਪੁੜ ਵਾਸੀ ਅਭਿਸ਼ੇਕ ਗੌਤਮ ਨੇ ਆਪਣੇ ਸਰੀਰ 'ਤੇ ਦੇਸ਼ ਲਈ ਸ਼ਹੀਦ ਹੋਏ ਕਈ ਸੈਨਿਕਾਂ ਦੇ ਨਾਂ ਦਾ ਟੈਟੂ ਬਣਵਾਇਆ ਹੈ। ਅਭਿਸ਼ੇਕ ਦੇ ਸਰੀਰ 'ਤੇ 631 ਕਾਰਗਿਲ ਸ਼ਹੀਦ ਸੈਨਿਕਾਂ ਦੇ ਨਾਲ-ਨਾਲ ਮਹਾਨ ਪੁਰਸ਼ਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਉੱਕਰੀਆਂ ਹੋਈਆਂ ਹਨ।

By  KRISHAN KUMAR SHARMA August 11th 2024 12:28 PM -- Updated: August 11th 2024 12:37 PM

Tattoo Man Abhishek Gautam : ਕਈ ਲੋਕ ਟੈਟੂ ਬਣਵਾਉਣ ਦੇ ਸ਼ੌਕੀਨ ਹੁੰਦੇ ਹਨ। ਕੋਈ ਆਪਣੀ ਪ੍ਰੇਮਿਕਾ, ਕੋਈ ਆਪਣੇ ਮਾਤਾ-ਪਿਤਾ ਅਤੇ ਕੋਈ ਰੱਬ ਦਾ ਟੈਟੂ ਬਣਵਾਉਂਦਾ ਹੈ, ਪਰ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਟੈਟੂ ਬਣਾਉਂਦੇ ਹੋਏ ਤੁਸੀਂ ਸ਼ਾਇਦ ਹੀ ਕਦੇ ਕਿਸੇ ਨੂੰ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਵਿਅਕਤੀ ਹਾਪੁੜ ਦੇ ਅਭਿਸ਼ੇਕ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਬਲੀਦਾਨ ਨੂੰ ਸਲਾਮ ਕਰਨ ਲਈ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ ਹੈ।


ਯੂਪੀ ਦੇ ਹਾਪੁੜ ਵਾਸੀ ਅਭਿਸ਼ੇਕ ਗੌਤਮ ਨੇ ਆਪਣੇ ਸਰੀਰ 'ਤੇ ਦੇਸ਼ ਲਈ ਸ਼ਹੀਦ ਹੋਏ ਕਈ ਸੈਨਿਕਾਂ ਦੇ ਨਾਂ ਦਾ ਟੈਟੂ ਬਣਵਾਇਆ ਹੈ। ਅਭਿਸ਼ੇਕ ਦੇ ਸਰੀਰ 'ਤੇ 631 ਕਾਰਗਿਲ ਸ਼ਹੀਦ ਸੈਨਿਕਾਂ ਦੇ ਨਾਲ-ਨਾਲ ਮਹਾਨ ਪੁਰਸ਼ਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਉੱਕਰੀਆਂ ਹੋਈਆਂ ਹਨ।


ਅਭਿਸ਼ੇਕ ਨੇ ਆਪਣੇ ਸਰੀਰ 'ਤੇ ਅੱਤਵਾਦੀ ਹਮਲਿਆਂ ਅਤੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਇਸਦੇ ਲਈ, ਅਭਿਸ਼ੇਕ ਨੂੰ "INDIA BOOK OF RECORDS" ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਅਭਿਸ਼ੇਕ ਨੂੰ "Living Wall Memorial" ਦਾ ਖਿਤਾਬ ਦਿੱਤਾ ਗਿਆ ਹੈ।


ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਅਭਿਸ਼ੇਕ ਗੌਤਮ ਨੂੰ ਇਲਾਕੇ ਦੇ ਲੋਕ 'Tattoo Man' ਦੇ ਨਾਂ ਨਾਲ ਜਾਣਦੇ ਹਨ। ਉਸ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਹੌਸਲਾ ਮਿਲਦਾ ਹੈ। ਆਪਣੇ ਸਰੀਰ 'ਤੇ ਮਹਾਨ ਸ਼ਖਸੀਅਤਾਂ ਦੇ ਟੈਟੂ ਬਣਵਾਉਣਾ ਉਸ ਦਾ ਜਨੂੰਨ ਹੈ।


ਅਭਿਸ਼ੇਕ ਨੇ ਦੱਸਿਆ ਕਿ ਉਹ ਕਰੀਬ 550 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ ਅਤੇ ਹੁਣ ਉਹ ‘ਮੇਰੇ ਪਰਿਵਾਰ ਦਾ ਹਿੱਸਾ’ ਹਨ। ਅਭਿਸ਼ੇਕ ਦੀ ਅਦੁੱਤੀ ਦੇਸ਼ ਭਗਤੀ ਨੂੰ ਦੇਖਣ ਲਈ ਆਸ-ਪਾਸ ਦੇ ਲੋਕਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਲੋਕ ਆਉਂਦੇ ਹਨ।


ਅਭਿਸ਼ੇਕ ਨੇ ਕਿਹਾ, 'ਮੇਰੇ ਸਰੀਰ 'ਤੇ ਕਾਰਗਿਲ 'ਚ ਸ਼ਹੀਦ ਹੋਏ ਜਵਾਨਾਂ ਦੇ ਨਾਮ ਲਿਖੇ ਹੋਏ ਹਨ। ਸੁਭਾਸ਼ ਚੰਦਰ ਬੋਸ, ਭਗਤ ਸਿੰਘ ਵਰਗੇ ਮਹਾਨ ਪੁਰਸ਼ ਮੇਰੇ ਰੋਲ ਮਾਡਲ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਾ ਹਾਂ। ਮੈਂ ਆਪਣੇ ਸਰੀਰ 'ਤੇ ਦੇਸ਼ ਦੇ ਇਨ੍ਹਾਂ ਮਹਾਪੁਰਖਾਂ ਦੀਆਂ ਤਸਵੀਰਾਂ ਵੀ ਸਿਆਹੀ ਨਾਲ ਲਾਈਆਂ ਹੋਈਆਂ ਹਨ।

ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਨੇ 15 ਅਗਸਤ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਉਹ ਆਪਣੇ ਦੋਸਤਾਂ ਨਾਲ ਤਿਰੰਗਾ ਯਾਤਰਾ ਕੱਢ ਰਿਹਾ ਹੈ। ਅਭਿਸ਼ੇਕ ਦਾ ਨਾਂ ਇੰਡੀਆ ਬੁੱਕ 'ਚ ਦਰਜ ਹੈ। ਉਸਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਉਡੀਕ ਸੂਚੀ ਵਿੱਚ ਹੈ।

ਅਭਿਸ਼ੇਕ ਨੇ ਕਿਹਾ, 'ਇਸ ਭੀੜ-ਭੜੱਕੇ ਵਾਲੀ ਦੁਨੀਆ ਵਿਚ, ਜਦੋਂ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਦੇ ਹੋ, ਤਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਸਕਦੇ ਹੋ ਜਿਨ੍ਹਾਂ ਨੇ ਦੇਸ਼ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਬਹਾਦਰ ਫੌਜੀ ਜੋ ਆਪਣੇ ਦੇਸ਼ ਲਈ ਆਪਣੇ ਪਰਿਵਾਰ ਪਿੱਛੇ ਛੱਡ ਗਏ। ਕੀ ਅਸੀਂ ਕੁਝ ਸਮਾਂ ਕੱਢ ਕੇ ਉਨ੍ਹਾਂ ਨੂੰ ਨਹੀਂ ਮਿਲ ਸਕਦੇ? ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਜੋ ਪਿਆਰ ਮਹਿਸੂਸ ਹੋਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।

Related Post