Food Recipe Without Onion Garlic : ਨਰਾਤੇ ’ਚ ਬਿਨਾਂ ਲਸਣ ਪਿਆਜ਼ ਤੋਂ ਬਣਾਉਣਾ ਹੈ ਖਾਣਾ ਤਾਂ ਇਹ ਡਿਸ਼ ਕਰੋ ਟ੍ਰਾਈ
ਕੁਝ ਲੋਕ ਨਰਾਤਿਆਂ ਦੇ ਦੌਰਾਨ ਵਰਤ ਰੱਖਦੇ ਹਨ ਅਤੇ ਇਸ ਦੌਰਾਨ ਸਬਜ਼ੀਆਂ ਵਿੱਚ ਪਿਆਜ਼ ਅਤੇ ਲਸਣ ਦੀ ਵਰਤੋਂ ਨਹੀਂ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਪਿਆਜ਼ ਦੇ ਵੀ ਸੁਆਦੀ ਲੱਗਦੇ ਹਨ।
Food Recipe Without Onion Garlic : ਨਰਾਤਿਆਂ ਦਾ ਪਵਿੱਤਰ ਤਿਉਹਾਰ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਲੋਕ ਦੇਵੀ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਪਰ ਇਸ ਦੇ ਨਾਲ ਹੀ ਕੁਝ ਲੋਕ ਵਰਤ ਨਹੀਂ ਰੱਖਦੇ ਹਨ ਪਰ ਮਾਨਤਾਵਾਂ ਅਨੁਸਾਰ ਨਰਾਤੇ ਦੇ ਇਨ੍ਹਾਂ 9 ਦਿਨਾਂ ਦੌਰਾਨ ਪਿਆਜ਼ ਅਤੇ ਲਸਣ ਤੋਂ ਬਿਨਾਂ ਭੋਜਨ ਖਾਂਦੇ ਹਨ। ਪਰ ਪਿਆਜ ਅਤੇ ਲਸਣ ਤੋਂ ਬਿਨਾਂ ਸੁਆਦੀ ਭੋਜਨ ਤਿਆਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਨਾਂ ਪਿਆਜ਼ ਦੇ ਵੀ ਸੁਆਦੀ ਲੱਗਦੇ ਹਨ।
ਆਲੂ ਸਬਜ਼ੀ
ਬਹੁਤੇ ਲੋਕ ਭੰਡਾਰੇ ਵਾਲੇ ਆਲੂ ਦੀ ਸਬਜ਼ੀ ਨੂੰ ਪਸੰਦ ਕਰਦੇ ਹਨ। ਇਸ ਵਿੱਚ ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ। ਨਾਲ ਹੀ ਇਸ ਨੂੰ ਤੁਸੀਂ ਆਪਣੇ ਘਰ ’ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਦੇ ਲਈ ਤੁਸੀਂ ਮੱਧਮ ਆਕਾਰ ਦੇ ਉਬਲੇ ਹੋਏ ਆਲੂ, ਰਿਫਾਇੰਡ ਤੇਲ ਜਾਂ ਘਿਓ, ਟਮਾਟਰ, ਹਰੀ ਮਿਰਚ, ਅਦਰਕ, ਹਰਾ ਧਨੀਆ, ਹਲਦੀ ਪਾਊਡਰ, ਧਨੀਆ ਪਾਊਡਰ, ਸੁੱਕਾ ਅੰਬ ਪਾਊਡਰ, ਗਰਮ ਮਸਾਲਾ, ਹਿੰਗ, ਜੀਰਾ ਅਤੇ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਹੋ।
ਪਨੀਰ ਕਰੀ
ਤੁਸੀਂ ਲਸਣ ਅਤੇ ਪਿਆਜ਼ ਦੀ ਬਜਾਏ ਟਮਾਟਰ ਅਤੇ ਅਦਰਕ ਦੀ ਵਰਤੋਂ ਕਰਕੇ ਘੱਟ ਰਸਦਾਰ ਪਨੀਰ ਕਰੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਹਾਨੂੰ ਟਮਾਟਰ, ਅਦਰਕ ਅਤੇ ਹਰੀ ਮਿਰਚ ਦਾ ਪੇਸਟ, ਹਲਦੀ, ਲਾਲ ਮਿਰਚ ਪਾਊਡਰ, ਜੀਰਾ, ਗਰਮ ਮਸਾਲਾ, ਛੋਟੀ ਇਲਾਇਚੀ, ਤੇਜ ਪੱਤਾ, ਖਰਬੂਜੇ ਦੇ ਬੀਜ, ਕਸੂਰੀ ਮੇਥੀ, ਹੀਂਗ, ਕਾਜੂ, ਤੇਲ ਅਤੇ ਨਮਕ ਪਾ ਕੇ ਤੁਸੀਂ ਸੁਆਦੀ ਸ਼ਾਹੀ ਪਨੀਰ ਬਣਾ ਸਕਦੇ ਹੋ।
ਭਰਵਾਂ ਸ਼ਿਮਲਾ ਮਿਰਚ
ਲੋਕ ਭਰਿਆ ਹੋਈਆਂ ਸ਼ਿਮਲਾ ਮਿਰਚਾਂ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਤੁਸੀਂ ਇਸ ਨੂੰ ਲਸਣ ਅਤੇ ਪਿਆਜ਼ ਦੀ ਵਰਤੋਂ ਕੀਤੇ ਬਿਨਾਂ ਵੀ ਬਣਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ ਉਬਲੇ ਹੋਏ ਆਲੂ, ਜੀਰਾ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ, ਸੁੱਕਾ ਅੰਬ ਪਾਊਡਰ, ਨਮਕ ਅਤੇ ਤੇਲ ਪਾ ਕੇ ਪਕਾਉਣਾ ਹੋਵੇਗਾ। ਸੁਆਦ ਨਾਲ ਭਰੇ ਇਸ ਭਰਵਾਂ ਸ਼ਿਮਲਾ ਮਿਰਚ ਨੂੰ ਬਣਾਉਣ ਵੀ ਕਾਫੀ ਆਸਾਨ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੱਸੀ ਗਈ ਕਿਸੇ ਵੀ ਚੀਜ਼ ਦਾ ਪੀਟੀਸੀ ਨਿਊਜ਼ ਸਮਰਥਨ ਨਹੀਂ ਕਰਦਾ ਹੈ।)
ਇਹ ਵੀ ਪੜ੍ਹੋ :Navratri 2024 : ਤੀਜੇ ਦਿਨ ਹੁੰਦੀ ਹੈ ਮਾਂ ਚੰਦਰਘੰਟਾ ਦੀ ਪੂਜਾ, ਜਾਣੋ ਪੂਜਾ ਦੀ ਵਿਧੀ, ਭੋਗ ਅਤੇ ਮਹੱਤਵ ਬਾਰੇ