ਤਰਨਤਾਰਨ 'ਚ ਬੇਖੌਫ ਲੁਟੇਰੇ, ਜੱਜ ਦੇ ਘਰੋਂ ਕਰੀਬ 35 ਲੱਖ ਦੇ ਗਹਿਣਿਆਂ 'ਤੇ ਕੀਤਾ ਹੱਥ ਸਾਫ਼

Tarn Taran News : ਪੁਲਿਸ ਚੌਕੀ ਤੋਂ ਸਿਰਫ਼ 400 ਮੀਟਰ ਦੀ ਦੂਰੀ ’ਤੇ ਸਥਿਤ ਇੱਕ ਮਹਿਲਾ ਜੱਜ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਘਰ ਵਿੱਚ ਰੱਖੇ ਕਰੀਬ 35 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਹਾਲਾਂਕਿ ਇਹ ਸਾਰੀ ਘਟਨਾ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ, ਪਰ ਪੁਲਿਸ ਦੇ ਅਜੇ ਤੱਕ ਖਾਲੀ ਹੱਥ ਹਨ।

By  KRISHAN KUMAR SHARMA June 18th 2024 07:30 PM

Tarn Taran News : ਤਰਨਤਾਰਨ ਵਿੱਚ ਚੋਰਾਂ ਅਤੇ ਲੁਟੇਰਿਆਂ ਦਾ ਖੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਜਿੱਥੇ ਤਿੰਨ-ਚਾਰ ਦਿਨ ਪਹਿਲਾਂ ਚੋਰਾਂ ਨੇ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਸੀ, ਉੱਥੇ ਹੀ ਹੁਣ ਤਾਜ਼ਾ ਮਾਮਲਾ ਇੱਥੋਂ ਦੇ ਫਤਿਹਾਬਾਦ ਕਸਬੇ ਦੇ ਸਰਦਾਰਾ ਮੁਹੱਲੇ ਤੋਂ ਸਾਹਮਣੇ ਆਇਆ ਹੈ। ਇੱਥੋਂ ਦੀ ਪੁਲਿਸ ਚੌਕੀ ਤੋਂ ਸਿਰਫ਼ 400 ਮੀਟਰ ਦੀ ਦੂਰੀ ’ਤੇ ਸਥਿਤ ਇੱਕ ਮਹਿਲਾ ਜੱਜ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਘਰ ਵਿੱਚ ਰੱਖੇ ਕਰੀਬ 35 ਲੱਖ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਹਾਲਾਂਕਿ ਇਹ ਸਾਰੀ ਘਟਨਾ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ, ਪਰ ਪੁਲਿਸ ਦੇ ਅਜੇ ਤੱਕ ਖਾਲੀ ਹੱਥ ਹਨ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਪੀੜਤ ਡਾਕਟਰ ਰਾਹੁਲ ਸਿੰਘ ਜੋਸਨ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਨੀਤ ਕੌਰ ਜੱਜ ਹੈ ਅਤੇ ਉਸ ਦੇ ਪਿਤਾ ਡਾਕਟਰ ਹਨ। ਉਸ ਦੇ ਪਿਤਾ ਬਲਬੀਰ ਸਿੰਘ ਕਲੀਨਿਕ ਗਏ ਹੋਏ ਸਨ। ਦੁਪਹਿਰ ਕਰੀਬ 12 ਵਜੇ 2 ਚੋਰ ਮੇਨ ਗੇਟ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਦਾ ਇੱਕ ਸਾਥੀ ਬਾਈਕ 'ਤੇ ਘਰ ਦੇ ਬਾਹਰ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਘਰ ਦੇ ਕਮਰਿਆਂ 'ਚ ਪਹੁੰਚਣ ਲਈ ਕਮਰੇ ਦਾ ਦਰਵਾਜ਼ਾ ਤੋੜ ਕੇ ਲਾਕਰ ਰੂਮ 'ਚ ਪਹੁੰਚ ਜਾਂਦਾ ਹੈ ਜਿੱਥੇ ਉਹ ਅਲਮਾਰੀ 'ਚੋਂ ਸਾਰੇ ਗਹਿਣੇ ਚੋਰੀ ਕਰ ਕੇ ਭੱਜ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।

ਉਧਰ ਮਾਮਲੇ ਦੀ ਜਾਂਚ ਕਰ ਰਹੇ ਸਬੰਧਤ ਪੁਲਿਸ ਚੌਕੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ, ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਗਈ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Related Post