Taliban supercar: ਤਾਲਿਬਾਨ ਦੀ ਸੁਪਰਕਾਰ ਨੂੰ ਦੇਖ ਕੇ ਦੁਨੀਆ ਹੋਈ ਹੈਰਾਨ, ਵੀਡੀਓ ਵਾਇਰਲ
ਨਵੀਂ ਦਿੱਲੀ: ਤਾਲਿਬਾਨ ਦੇ ਸ਼ਾਸਨ 'ਚ ਅਫਗਾਨਿਸਤਾਨ ਆਰਥਿਕ ਸੰਕਟ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਇਸ ਦੇ ਵਿਚਕਾਰ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਤਾਲਿਬਾਨ ਦੇ ਸ਼ਾਸਨ ਵਿੱਚ ਅਫਗਾਨਿਸਤਾਨ ਵਿੱਚ ਇੱਕ ਸੁਪਰ ਕਾਰ ਬਣਾਈ ਗਈ ਹੈ। ਜਿਸਦਾ ਨਾਮ MADA9 ਹੈ। ਕਾਰ ਡਿਜ਼ਾਈਨ ਸਟੂਡੀਓ ENTOP ਅਤੇ ਕਾਬੁਲ ਦੇ ਅਫਗਾਨਿਸਤਾਨ ਟੈਕਨੀਕਲ ਵੋਕੇਸ਼ਨਲ ਇੰਸਟੀਚਿਊਟ ਦੇ 30 ਇੰਜੀਨੀਅਰਾਂ ਨੇ ਦੇਸ਼ ਦੀ ਪਹਿਲੀ ਸੁਪਰਕਾਰ ਬਣਾਈ ਹੈ।
ਅਫਗਾਨਿਸਤਾਨ ਦੇ 30 ਇੰਜੀਨੀਅਰਾਂ ਦੀ ਟੀਮ ਨੇ ਇਸ ਕਾਰ ਨੂੰ ਬਣਾਇਆ ਹੈ। ਇਸ ਨੂੰ ਬਣਾਉਣ ਵਿੱਚ ਪੂਰੇ 5 ਸਾਲ ਲੱਗੇ ਹਨ। ਇਸ ਨੂੰ ਬਣਾਉਣ 'ਚ ਕਰੀਬ 50 ਹਜ਼ਾਰ ਅਮਰੀਕੀ ਡਾਲਰ ਯਾਨੀ ਕਰੀਬ 40 ਲੱਖ ਭਾਰਤੀ ਰੁਪਏ ਖਰਚ ਹੋਏ ਹਨ। ਤਾਲਿਬਾਨ ਦੇ ਉੱਚ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਸੁਪਰਕਾਰ ਦਾ ਉਦਘਾਟਨ ਕੀਤਾ। ਇਸ ਕਾਰ ਨੂੰ ENTOP ਨਾਮ ਦੀ ਕੰਪਨੀ ਨੇ ਬਣਾਇਆ ਹੈ।
ਅਫਗਾਨਿਸਤਾਨ 'ਚ ਬਣੀ ਇਸ ਸੁਪਰਕਾਰ 'ਚ ਟੋਇਟਾ ਕੋਰੋਲਾ ਦਾ ਇੰਜਣ ਲਗਾਇਆ ਗਿਆ ਹੈ ਪਰ ਇਸ ਕਾਰ ਦਾ ਇੰਜਣ ਬਦਲਿਆ ਗਿਆ ਹੈ।