19th Asian Games: ਏਸ਼ੀਅਨ ਖੇਡਾਂ ਦਾ 8ਵਾਂ ਦਿਨ; ਭਾਰਤ ਦੇ ਨਾਂਅ ਦੋ ਹੋਰ ਗੋਲਡ ਮੈਡਲ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਅਵਿਨਾਸ਼ ਸਾਬਲ ਨੇ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜਦਕਿ ਤਜਿੰਦਰ ਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਿਆ।

By  Aarti October 1st 2023 07:39 PM
19th Asian Games: ਏਸ਼ੀਅਨ ਖੇਡਾਂ ਦਾ 8ਵਾਂ ਦਿਨ; ਭਾਰਤ ਦੇ ਨਾਂਅ ਦੋ ਹੋਰ ਗੋਲਡ ਮੈਡਲ, ਇੱਥੇ ਪੜ੍ਹੋ ਪੂਰੀ ਜਾਣਕਾਰੀ

19th Asian Games: ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀ ਧਮਾਲ ਮਚਾ ਰਹੇ ਹਨ। ਇਸੇ ਦੇ ਚੱਲਦੇ ਭਾਰਤ ਦੇ ਨਾਂ ਦੋ ਹੋਰ ਗੋਲਡ ਮੈਡਲ ਹੋ ਗਏ ਹਨ। ਦੱਸ ਦਈਏ ਕਿ ਅਵਿਨਾਸ਼ ਸਾਬਲ ਨੇ ਏਸ਼ੀਅਨ ਖੇਡਾਂ ਵਿੱਚ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜਦਕਿ ਤਜਿੰਦਰ ਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਿਆ।

ਦੂਜੇ ਪਾਸੇ ਮੁੱਕੇਬਾਜ਼ ਨਿਖਤ ਜ਼ਰੀਨ ਏਸ਼ੀਆਈ ਖੇਡਾਂ 'ਚ ਔਰਤਾਂ ਦੇ 50 ਕਿਲੋ ਵਰਗ ਦੇ ਸੈਮੀਫਾਈਨਲ ਮੁਕਾਬਲੇ 'ਚ ਹਾਰ ਗਈ ਅਤੇ ਉਸ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਅੱਜ ਯਾਨੀ 1 ਅਕਤੂਬਰ ਨੂੰ ਭਾਰਤ ਨੂੰ ਗੋਲਫ ਵਿੱਚ ਆਪਣਾ ਪਹਿਲਾ ਤਮਗਾ ਮਿਲਿਆ ਹੈ, ਜਿੱਥੇ ਅਦਿਤੀ ਅਸ਼ੋਕ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।

ਦੱਸ ਦਈਏ ਕਿ ਏਸ਼ੀਆਈ ਖੇਡਾਂ 2023 ਦਾ ਅੱਠਵਾਂ ਦਿਨ ਭਾਰਤ ਲਈ ਹੁਣ ਤੱਕ ਚੰਗਾ ਰਿਹਾ ਹੈ। ਭਾਰਤ ਨੇ ਐਤਵਾਰ ਨੂੰ ਤਿੰਨ ਤਗ਼ਮੇ ਜਿੱਤੇ ਸਨ। ਅਦਿਤੀ ਅਸ਼ੋਕ ਨੇ ਪਹਿਲਾ ਤਮਗਾ ਜਿੱਤਿਆ। ਗੋਲਫਰ ਅਦਿਤੀ ਤੋਂ ਸੋਨੇ ਦੀ ਉਮੀਦ ਸੀ। ਪਰ ਉਹ ਸਿਰਫ਼ ਚਾਂਦੀ ਦਾ ਤਗ਼ਮਾ ਹੀ ਜਿੱਤ ਸਕੀ। ਇਸ ਤੋਂ ਬਾਅਦ ਮਹਿਲਾ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਇਸ ਤੋਂ ਬਾਅਦ ਪੁਰਸ਼ਾਂ ਦੀ ਟੀਮ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ।

ਇਹ ਵੀ ਪੜ੍ਹੋ: India vs Pakistan Hockey Match: ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਇਤਿਹਾਸਕ ਜਿੱਤ ਕੀਤੀ ਦਰਜ

Related Post