IND vs SA Final: ਟੀ-20 ਵਿਸ਼ਵ ਕੱਪ ਫਾਈਨਲ 'ਚ God’s Plan ਕਿਸ ਨਾਲ, ਕਿਸਦਾ ਪੱਲੜਾ ਭਾਰੀ ? ਦੇਖੋ ਅੰਕੜੇ
ਟੀ-20 ਵਿਸ਼ਵ ਕੱਪ 'ਚ God’s Plan (ਰੱਬ ਦੀ ਯੋਜਨਾ) ਕਿਸਦੇ ਨਾਲ ਹੋਵੇਗਾ। ਹੁਣ ਤਕ ਅੰਤਰਰਾਸ਼ਟਰੀ ਖੇਡਾਂ 'ਚ ਦੋਵਾਂ ਟੀਮਾਂ ਦਾ ਸਫਰ ਕਿਵੇਂ ਜਿਹਾ ਰਿਹਾ, ਮਾਰੋ ਅੰਕੜਿਆ ਉੱਤੇ ਝਾਤ...
T20 World Cup 2024: ਟੀ-20 ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ God’s Plan ਦੀ ਚਰਚਾ ਹੋ ਰਹੀ ਹੈ। God’s Plan ਦਾ ਅਰਥ ਹੈ ਰੱਬ ਦੀ ਯੋਜਨਾ। ਕੀ ਭਾਰਤ 13 ਸਾਲ ਬਾਅਦ ਵਿਸ਼ਵ ਕੱਪ ਜਿੱਤ ਸਕੇਗਾ ਜਾਂ ਇਸ ਵਾਰ ਵਿਸ਼ਵ ਕੱਪ ਦੱਖਣੀ ਅਫਰੀਕਾ 'ਚ ਜਾਵੇਗਾ? ਅੱਜ ਅਸੀਂ ਇਸ ਉੱਤੇ ਚਰਚਾ ਕਰਾਂਗੇ।
God’s Plan ਚਰਚਾ ਕਿਵੇਂ ?
God’s Plan ਵਰਡ ਹਾਲ ਹੀ ਵਿੱਚ ਆਈਪੀਐਲ 2024 ਵਿੱਚ ਚਰਚਾ ਵਿੱਚ ਆਇਆ ਸੀ, ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਰਿੰਕੂ ਸਿੰਘ ਦੁਆਰਾ ਇਸ ਦੀ ਵਰਤੋਂ ਕੀਤੀ ਗਈ ਸੀ। IPL ਖਿਤਾਬ ਜਿੱਤਣ ਤੋਂ ਬਾਅਦ ਰਿੰਕੂ ਨੇ ਟੀਮ ਦੇ ਮਾਲਕ ਸ਼ਾਹਰੁਖ ਖਾਨ ਨੂੰ ਕਿਹਾ ਕਿ ਖਿਤਾਬ ਜਿੱਤਣਾ God’s Plan ਸੀ। ਸ਼ਾਹਰੁਖ ਨੇ ਵੀ ਡਰੈਸਿੰਗ ਰੂਮ 'ਚ God’s Plan ਬਾਰੇ ਚਰਚਾ ਕੀਤੀ ਸੀ।
IPL ਤੋਂ ਬਾਅਦ T20 ਵਿਸ਼ਵ ਕੱਪ ਦੀ ਸ਼ੁਰੂਆਤ 'ਚ ਵੀ God’s Plan 'ਤੇ ਚਰਚਾ ਹੋਈ ਸੀ। ਉਦੋਂ ਵਿਰਾਟ ਕੋਹਲੀ ਨੇ ਆਈਸੀਸੀ (ਇੰਟਰਨੈਸ਼ਨਲ ਕ੍ਰਿਕਟ ਕੌਂਸਲ) ਦੇ ਵੀਡੀਓ ਵਿੱਚ God’s Plan ਬੇਬੀ ਕਿਹਾ ਸੀ। ਵਿਰਾਟ ਨੇ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ 2023 ਟਰਾਫੀ ਹਾਸਲ ਕਰਨ ਤੋਂ ਪਹਿਲਾਂ ਇਸ ਕੀਵਰਡ ਦੀ ਵਰਤੋਂ ਕੀਤੀ ਸੀ। ਹੁਣ ਜੇਕਰ ਅਜਿਹੀ ਸਥਿਤੀ 'ਚ ਦੇਖਿਆ ਜਾਵੇ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬ੍ਰਿਜਟਾਊਨ (ਬਾਰਬਾਡੋਸ) ਦੇ ਕੇਨਸਿੰਗਟਨ ਓਵਲ ਮੈਦਾਨ 'ਤੇ God’s Plan ਦੱਖਣੀ ਅਫਰੀਕਾ ਦਾ ਸਾਥ ਦੇਵੇਗਾ ਜਾਂ ਭਾਰਤ ਦਾ।
ਭਾਰਤੀ ਟੀਮ ਨੇ 2013 ਵਿੱਚ ਜਿੱਤੀ ਸੀ ਆਖਰੀ ਟਰਾਫੀ
ਭਾਰਤੀ ਟੀਮ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਟਰਾਫੀ ਜਿੱਤੀ ਸੀ। ਉਦੋਂ ਤੋਂ ਬਾਅਦ ਹੁਣ ਤਕ ਭਾਰਤੀ ਟੀਮ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕੀ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2011 'ਚ ਵਿਸ਼ਵ ਕੱਪ ਜਿੱਤਿਆ ਸੀ, ਅਜਿਹੇ 'ਚ ਉਸ ਕੋਲ 13 ਸਾਲ ਬਾਅਦ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਭਾਰਤ ਨੇ ਇਹ ਵਿਸ਼ਵ ਕੱਪ ਪਹਿਲੀ ਵਾਰ 2007 ਵਿੱਚ ਜਿੱਤਿਆ ਸੀ।
ਭਾਰਤੀ ਟੀਮ ਨੇ 2013 ਤੋਂ 2023 ਤੱਕ ਤਿੰਨੋਂ ਫਾਰਮੈਟਾਂ (ਓਡੀਆਈ, ਟੈਸਟ, ਟੀ-20) ਵਿੱਚ 4 ਆਈਸੀਸੀ ਟੂਰਨਾਮੈਂਟਾਂ ਵਿੱਚ 10 ਵਾਰ ਹਿੱਸਾ ਲਿਆ ਹੈ। ਭਾਰਤੀ ਟੀਮ ਦਾ ਇਹ 11ਵਾਂ ਆਈਸੀਸੀ ਟੂਰਨਾਮੈਂਟ ਹੈ। ਭਾਰਤੀ ਟੀਮ ਪਿਛਲੇ 10 ਵਿੱਚੋਂ 9 ਵਾਰ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕਰ ਚੁੱਕੀ ਹੈ। ਜਦਕਿ ਇੱਕ ਵਾਰ (ਟੀ-20 ਵਿਸ਼ਵ ਕੱਪ 2021) ਇਸ ਨੂੰ ਗਰੁੱਪ ਪੜਾਅ ਤੋਂ ਬਾਹਰ ਹੋਣਾ ਪਿਆ ਸੀ। ਇਸ ਦੌਰਾਨ ਭਾਰਤ ਨੇ 9 ਨਾਕਆਊਟ ਗੇੜਾਂ 'ਚ ਕੁੱਲ 13 ਮੈਚ ਖੇਡੇ, ਜਿਨ੍ਹਾਂ 'ਚੋਂ 4 ਜਿੱਤੇ ਅਤੇ 9 ਹਾਰੇ। ਭਾਰਤੀ ਟੀਮ ਨੇ ਜਿੱਤੇ 4 ਮੈਚਾਂ 'ਚੋਂ 3 ਸੈਮੀਫਾਈਨਲ ਜਦਕਿ ਇੱਕ ਕੁਆਰਟਰ ਫਾਈਨਲ ਸੀ। ਹਾਲਾਂਕਿ ਭਾਰਤੀ ਟੀਮ 9 ਮੈਚ ਹਾਰ ਚੁੱਕੀ ਹੈ, ਜਿਸ 'ਚੋਂ 4 ਸੈਮੀਫਾਈਨਲ ਅਤੇ 5 ਫਾਈਨਲ ਸਨ।
ਭਾਰਤੀ ਟੀਮ ਨੇ ਪਿਛਲੇ 10 ਸਾਲਾਂ ਵਿੱਚ ਜੋ 10 ਆਈਸੀਸੀ ਟੂਰਨਾਮੈਂਟ ਖੇਡੇ ਹਨ, ਉਨ੍ਹਾਂ ਵਿੱਚ ਇਹ ਚੈਂਪੀਅਨ ਬਣਨ ਦੇ ਬਹੁਤ ਨੇੜੇ ਆ ਕੇ ਪੰਜ ਵਾਰ ਹਾਰ ਗਈ ਸੀ। ਇਨ੍ਹਾਂ 'ਚੋਂ ਭਾਰਤੀ ਟੀਮ 5 ਵਾਰ ਫਾਈਨਲ ਖੇਡ ਚੁੱਕੀ ਹੈ।
ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਦਾ ਪ੍ਰਦਰਸ਼ਨ (2011 ਤੋਂ ਬਾਅਦ)
- 2011- ਭਾਰਤੀ ਟੀਮ ਵਨਡੇ ਚੈਂਪੀਅਨ ਬਣੀ।
- 2012-ਭਾਰਤੀ ਟੀਮ ਰਾਊਂਡ 2 ਵਿੱਚ ਬਾਹਰ ਹੋ ਗਈ ਸੀ।
- 2013- ਭਾਰਤੀ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ।
- 2014- ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਭਾਰਤੀ ਟੀਮ ਦੀ ਹਾਰ।
- 2015- ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤੀ ਟੀਮ ਦੀ ਹਾਰ।
- 2016- ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਭਾਰਤ ਹਾਰ ਗਿਆ।
- 2017- ਚੈਂਪੀਅਨਜ਼ ਟਰਾਫੀ ਫਾਈਨਲ ਵਿੱਚ ਭਾਰਤੀ ਟੀਮ ਦੀ ਹਾਰ।
- 2019- ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਭਾਰਤੀ ਟੀਮ ਦੀ ਹਾਰ।
- 2021- ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਹਾਰ ਗਿਆ।
- 2021- ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਤੋਂ ਭਾਰਤੀ ਟੀਮ ਬਾਹਰ।
- 2022- ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਭਾਰਤ ਦੀ ਹਾਰ।
- 2023- ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵਿੱਚ ਭਾਰਤ ਹਾਰਿਆ।
- 2023- ਕ੍ਰਿਕਟ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਦੀ ਹਾਰ।
ਟੀ-20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦਾ ਪਹਿਲਾ ਫਾਈਨਲ
ਟੂਰਨਾਮੈਂਟ ਦੇ ਇਤਿਹਾਸ ਵਿੱਚ ਦੱਖਣੀ ਅਫਰੀਕਾ ਦਾ ਇਹ ਪਹਿਲਾ ਅਤੇ ਭਾਰਤ ਦਾ ਤੀਜਾ ਫਾਈਨਲ ਹੈ। ਦੱਖਣੀ ਅਫਰੀਕਾ ਨੇ ਸੈਮੀਫਾਈਨਲ 'ਚ ਅਫਗਾਨਿਸਤਾਨ ਨੂੰ 56 ਦੌੜਾਂ 'ਤੇ ਆਊਟ ਕਰ ਦਿੱਤਾ, ਜੋ ਸੈਮੀਫਾਈਨਲ 'ਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਸੀ, ਜਿਸ ਤੋਂ ਬਾਅਦ ਅਫਰੀਕੀ ਟੀਮ ਨੇ 8.5 ਓਵਰਾਂ 'ਚ ਸਿਰਫ ਇੱਕ ਵਿਕਟ ਗੁਆ ਕੇ ਟੀਚੇ ਦਾ ਪਿੱਛਾ ਕਰ ਲਿਆ। ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ, ਇਹ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਦੂਜੀ ਸਭ ਤੋਂ ਵੱਡੀ ਜਿੱਤ ਸੀ।
ਭਾਰਤ ਅਤੇ ਦੱਖਣੀ ਅਫਰੀਕਾ ਦਾ ਸਮੁੱਚਾ ਰਿਕਾਰਡ
- ਕੁੱਲ ਵਨਡੇ ਮੈਚ: 91, ਭਾਰਤ ਜਿੱਤਿਆ: 40, ਦੱਖਣੀ ਅਫਰੀਕਾ ਜਿੱਤਿਆ: 51, ਕੋਈ ਨਤੀਜਾ ਨਹੀਂ: 3
- ਕੁੱਲ T20 ਮੈਚ: 26, ਭਾਰਤ ਜਿੱਤਿਆ: 14, ਦੱਖਣੀ ਅਫਰੀਕਾ ਜਿੱਤਿਆ: 11, ਕੋਈ ਨਤੀਜਾ ਨਹੀਂ: 1
- ਕੁੱਲ ਟੈਸਟ ਮੈਚ: 44, ਭਾਰਤ ਜਿੱਤਿਆ: 16, ਦੱਖਣੀ ਅਫਰੀਕਾ ਜਿੱਤਿਆ: 18, ਡਰਾਅ: 10
ਟੀ-20 ਵਿਸ਼ਵ ਕੱਪ
- ਕੁੱਲ ਮੈਚ: 6, ਭਾਰਤ ਜਿੱਤਿਆ: 4, ਦੱਖਣੀ ਅਫਰੀਕਾ ਜਿੱਤਿਆ: 2