T20 WC 2024: ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਮੰਨੀ ਆਪਣੀ ਗਲਤੀ, ਕਪਤਾਨੀ ਬਾਰੇ ਦਿੱਤਾ ਵੱਡਾ ਬਿਆਨ

ਪਾਕਿਸਤਾਨ ਟੀਮ ਨੇ ਆਪਣੇ ਆਖ਼ਰੀ ਮੈਚ ਵਿੱਚ ਆਇਰਲੈਂਡ ਖ਼ਿਲਾਫ਼ ਜਿੱਤ ਦਰਜ ਕੀਤੀ, ਇਸ ਜਿੱਤ ਨਾਲ ਪਾਕਿਸਤਾਨ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ 2024 ਨੂੰ ਅਲਵਿਦਾ ਕਹਿ ਦਿੱਤਾ। ਇਸ ਮੌਕੇ ਕੈਪਟਨ ਬਾਬਰ ਨੇ ਵੱਡਾ ਬਿਆਨ ਦਿੱਤਾ ਹੈ।

By  Dhalwinder Sandhu June 17th 2024 01:57 PM

T20 World Cup 2024: ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋ ਗਈ ਹੈ। ਪਾਕਿਸਤਾਨ ਨੂੰ ਭਾਰਤ ਅਤੇ ਅਮਰੀਕਾ ਹੱਥੋਂ ਆਪਣੀ ਹਾਰ ਦਾ ਬਹੁਤ ਪਛਤਾਵਾ ਹੈ। ਅਜਿਹੇ 'ਚ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਆਇਰਲੈਂਡ ਖਿਲਾਫ ਜਿੱਤ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ।

ਐਤਵਾਰ ਨੂੰ ਪਾਕਿਸਤਾਨ ਨੇ ਆਇਰਲੈਂਡ 'ਤੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਜਿੱਤ ਦੇ ਨਾਲ ਟੂਰਨਾਮੈਂਟ ਨੂੰ ਅਲਵਿਦਾ ਕਹਿ ਦਿੱਤਾ ਹੈ, ਪਰ ਕਪਤਾਨ ਨੇ ਗਰੁੱਪ ਏ ਦੇ ਪਿਛਲੇ ਮੈਚਾਂ 'ਚ ਹੋਈਆਂ ਗਲਤੀਆਂ 'ਤੇ ਅਫਸੋਸ ਜਤਾਇਆ ਹੈ। ਪਾਕਿਸਤਾਨ ਨੇ ਆਇਰਲੈਂਡ ਦੇ 107 ਦੌੜਾਂ ਦੇ ਟੀਚੇ ਨੂੰ 7 ਵਿਕਟਾਂ ਗੁਆ ਕੇ 111 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਮੈਚ 'ਚ ਬਾਬਰ ਨੇ 34 ਗੇਂਦਾਂ 'ਤੇ 32 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਆਖ਼ਰੀ ਗਰਾਊਾਡ ਪੜਾਅ ਦੇ ਮੈਚ 'ਚ ਜਿੱਤ ਦਿਵਾਈ |

ਬਾਬਰ ਨੇ ਟੀਮ ਦੇ ਪ੍ਰਦਰਸ਼ਨ 'ਤੇ ਜਤਾਇਆ ਰੋਸ

ਇਸ ਮੈਚ ਤੋਂ ਬਾਅਦ ਪੇਸ਼ਕਾਰੀ ਸਮਾਰੋਹ 'ਚ ਬੋਲਦਿਆਂ ਪਾਕਿਸਤਾਨੀ ਕਪਤਾਨ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ੀ ਦੇ ਲਿਹਾਜ਼ ਨਾਲ ਹਾਲਾਤ ਸਾਡੇ ਗੇਂਦਬਾਜ਼ਾਂ ਲਈ ਅਨੁਕੂਲ ਸਨ। ਪਰ ਬੱਲੇਬਾਜ਼ੀ 'ਚ ਅਸੀਂ ਅਮਰੀਕਾ ਅਤੇ ਭਾਰਤ ਖਿਲਾਫ ਮੈਚਾਂ 'ਚ ਕੁਝ ਗਲਤੀਆਂ ਕੀਤੀਆਂ। ਜਦੋਂ ਤੁਸੀਂ ਵਿਕਟ ਗੁਆਉਂਦੇ ਹੋ, ਦਬਾਅ ਤੁਹਾਡੇ 'ਤੇ ਹੁੰਦਾ ਹੈ।

ਬਾਬਰ ਨੇ ਮੰਨਿਆ, 'ਅਸੀਂ ਕਰੀਬੀ ਮੈਚ ਖਤਮ ਨਹੀਂ ਕਰ ਸਕੇ ਅਤੇ ਭਾਰਤ ਅਤੇ ਅਮਰੀਕਾ ਦੇ ਖਿਲਾਫ ਟੀਮ ਦੇ ਤੌਰ 'ਤੇ ਅਸੀਂ ਚੰਗੇ ਨਹੀਂ ਸੀ। ਹਾਂ, ਅਸੀਂ ਆਇਰਲੈਂਡ ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ, ਅਸੀਂ ਗੇਂਦ ਨਾਲ ਸ਼ੁਰੂਆਤੀ ਵਿਕਟਾਂ ਲਈਆਂ, ਪਰ ਅਸੀਂ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਅਸੀਂ ਲਗਾਤਾਰ ਦੋ ਵਿਕਟਾਂ ਗੁਆ ਦਿੱਤੀਆਂ, ਪਰ ਅੰਤ ਵਿੱਚ ਜਿੱਤ ਪ੍ਰਾਪਤ ਕੀਤੀ।

ਕਪਤਾਨ ਨੇ ਕਿਹਾ, 'ਸਾਡੇ ਕੋਲ ਚੰਗੇ ਖਿਡਾਰੀ ਹਨ, ਸਾਨੂੰ ਘਰ ਜਾ ਕੇ ਗੱਲ ਕਰਨੀ ਪਵੇਗੀ ਅਤੇ ਦੇਖਣਾ ਹੋਵੇਗਾ ਕਿ ਸਾਡੇ ਕੋਲ ਕਿੱਥੇ ਕਮੀ ਹੈ ਅਤੇ ਫਿਰ ਵਾਪਸ ਆਵਾਂਗੇ। ਅਸੀਂ ਉਸ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡੀ ਜਿਸ ਦੀ ਸਾਡੇ ਦੇਸ਼ ਨੂੰ ਲੋੜ ਹੈ। ਸਾਨੂੰ ਕੁਝ ਖੇਤਰਾਂ ਵਿੱਚ ਸੁਧਾਰ ਕਰਨਾ ਹੋਵੇਗਾ। 

ਕਪਤਾਨੀ ਬਾਰੇ ਬਾਬਰ ਦਾ ਬਿਆਨ

ਬਾਬਰ ਆਜ਼ਮ ਨੇ ਕਿਹਾ, 'ਜਦੋਂ ਮੈਂ ਕਪਤਾਨੀ ਛੱਡੀ ਤਾਂ ਮੈਨੂੰ ਲੱਗਾ ਕਿ ਮੈਨੂੰ ਹੁਣ ਕਪਤਾਨ ਨਹੀਂ ਰਹਿਣਾ ਚਾਹੀਦਾ। ਜਦੋਂ ਪੀਸੀਬੀ ਨੇ ਇਸ ਨੂੰ ਵਾਪਸ ਕੀਤਾ, ਇਹ ਉਨ੍ਹਾਂ ਦਾ ਫੈਸਲਾ ਸੀ। ਹੁਣ ਇੱਥੇ ਜੋ ਹੋਇਆ, ਉਸ ਦੀ ਚਰਚਾ ਹੋ ਰਹੀ ਹੈ, ਜੇਕਰ ਮੈਂ ਦੁਬਾਰਾ ਕਪਤਾਨੀ ਛੱਡਦਾ ਹਾਂ ਤਾਂ ਸਭ ਨੂੰ ਸੂਚਿਤ ਕਰਾਂਗਾ। ਫਿਲਹਾਲ ਮੈਂ ਇਸ ਬਾਰੇ ਨਹੀਂ ਸੋਚਿਆ ਹੈ।

ਇਹ ਵੀ ਪੜੋ: T20 WC 2024 : ਗਰੁੱਪ-8 'ਚ ਪਹੁੰਚੀਆਂ ਇਹ ਟੀਮਾਂ, ਭਾਰਤ ਦਾ ਇਨ੍ਹਾਂ ਟੀਮਾਂ ਨਾਲ ਹੋਵੇਗਾ ਮੁਕਾਬਲਾ, ਵੇਖੋ ਪੂਰਾ ਸ਼ਡਿਊਲ

Related Post