T20 WC 2024: ਅਫਗਾਨਿਸਤਾਨ ਨੇ ਵੀ ਸੁਪਰ-8 ਲਈ ਟਿਕਟ ਕੀਤੀ ਬੁੱਕ, ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ 'ਚੋਂ ਬਾਹਰ

ਪਾਪੂਆ ਨਿਊ ਗਿਨੀ ਨੂੰ ਹਰਾ ਕੇ ਅਫਗਾਨਿਸਤਾਨ ਨੇ ਵੀ ਸੁਪਰ-8 ਲਈ ਟਿਕਟ ਬੁੱਕ ਕਰ ਲਈ ਹੈ। ਅਫਗਾਨਿਸਤਾਨ ਦੀ ਪਾਪੂਆ ਨਿਊ ਗਿਨੀ 'ਤੇ ਜਿੱਤ ਨਾਲ 2021 ਦੇ ਟੀ-20 ਵਿਸ਼ਵ ਕੱਪ ਦੀ ਉਪ ਜੇਤੂ ਰਹੀ ਕੀਵੀ ਟੀਮ 2024 ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।

By  Dhalwinder Sandhu June 14th 2024 11:42 AM

T20 World Cup 2024: ਅਫਗਾਨਿਸਤਾਨ ਨੇ ਗਰੁੱਪ ਸੀ ਦੇ ਮੈਚ 'ਚ ਪਾਪੂਆ ਨਿਊ ਗਿਨੀ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਸੁਪਰ-8 ਦੀ ਟਿਕਟ ਪੱਕੀ ਕਰ ਲਈ ਹੈ। ਅਫਗਾਨਿਸਤਾਨ ਦੀ ਪਾਪੂਆ ਨਿਊ ਗਿਨੀ 'ਤੇ ਜਿੱਤ ਨਾਲ ਨਿਊਜ਼ੀਲੈਂਡ ਦਾ ਸੁਪਰ-8 'ਚ ਜਗ੍ਹਾ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ ਅਤੇ ਉਹ ਗਰੁੱਪ ਪੜਾਅ ਤੋਂ ਬਾਹਰ ਹੋ ਗਿਆ ਹੈ। 

ਗਰੁੱਪ ਸੀ ਤੋਂ ਸੁਪਰ 8 ਵਿੱਚ ਪਹੁੰਚਣ ਵਾਲੀਆਂ ਦੋ ਟੀਮਾਂ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਹਨ। ਦੋਵਾਂ ਨੇ 3-3 ਮੈਚ ਖੇਡੇ ਅਤੇ ਜਿੱਤੇ ਹਨ। ਹੁਣ ਦੋਵਾਂ ਦਾ ਆਖਰੀ ਗਰੁੱਪ ਮੈਚ ਇੱਕ-ਦੂਜੇ ਖਿਲਾਫ ਹੈ, ਜੋ 18 ਜੂਨ ਨੂੰ ਖੇਡਿਆ ਜਾਵੇਗਾ। ਇਸ ਮੈਚ ਦਾ ਨਤੀਜਾ ਤੈਅ ਕਰੇਗਾ ਕਿ ਗਰੁੱਪ ਸੀ 'ਚ ਕਿਹੜੀ ਟੀਮ ਸਿਖਰ 'ਤੇ ਰਹੇਗੀ। ਫਿਲਹਾਲ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਦੋਵਾਂ ਦੇ 6-6 ਅੰਕ ਹਨ। ਪਰ ਬਿਹਤਰ ਰਨ ਰੇਟ ਕਾਰਨ ਅਫਗਾਨਿਸਤਾਨ ਮੇਜ਼ਬਾਨ ਵੈਸਟਇੰਡੀਜ਼ ਤੋਂ ਅੱਗੇ ਹੈ।


ਅਫਗਾਨਿਸਤਾਨ ਤੇ ਪਾਪੂਆ ਨਿਊ ਗਿਨੀ ਦੇ ਮੈਚ ਦਾ ਹਾਲ

ਪਾਪੂਆ ਨਿਊ ਗਿਨੀ ਦੇ ਖਿਲਾਫ ਮੈਚ ਦੀ ਗੱਲ ਕਰੀਏ ਤਾਂ ਟਾਸ ਦੇ ਨਾਲ ਹੀ ਅਫਗਾਨਿਸਤਾਨ ਮੈਚ ਦਾ ਬੌਸ ਬਣ ਗਿਆ ਸੀ। ਉਸ ਨੇ ਟਾਸ ਜਿੱਤ ਕੇ ਪਹਿਲਾਂ ਪਾਪੂਆ ਨਿਊ ਗਿਨੀ ਨੂੰ ਬੱਲੇਬਾਜ਼ੀ ਕਰਨ ਲਈ ਭੇਜਿਆ। ਪਰ, ਪੂਰੀ ਟੀਮ 100 ਦੌੜਾਂ ਵੀ ਨਹੀਂ ਬਣਾ ਸਕੀ। ਪਾਪੂਆ ਨਿਊ ਗਿਨੀ ਦੀ ਪਾਰੀ 19.5 ਓਵਰਾਂ 'ਚ 95 ਦੌੜਾਂ 'ਤੇ ਸਮਾਪਤ ਹੋ ਗਈ। ਟੀ-20 ਵਿਸ਼ਵ ਕੱਪ 2024 ਦੇ 3 ਮੈਚਾਂ 'ਚ ਇਹ ਤੀਜਾ ਮੌਕਾ ਹੈ, ਜਦੋਂ ਵਿਰੋਧੀ ਟੀਮ ਅਫਗਾਨਿਸਤਾਨ ਖਿਲਾਫ 100 ਦੌੜਾਂ ਦੇ ਅੰਦਰ ਹੀ ਸੀਮਤ ਰਹੀ। 

ਅਫਗਾਨਿਸਤਾਨ ਨੇ 29 ਗੇਂਦਾਂ ਬਾਅਦ ਜਿੱਤ ਲਿਆ ਮੈਚ 
ਅਫਗਾਨਿਸਤਾਨ ਨੇ ਪਾਪੂਆ ਨਿਊ ਗਿਨੀ ਵੱਲੋਂ ਦਿੱਤੇ 96 ਦੌੜਾਂ ਦੇ ਟੀਚੇ ਨੂੰ ਪਹਿਲੀਆਂ 29 ਗੇਂਦਾਂ 'ਤੇ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਹਾਲਾਂਕਿ ਉਸ ਦੀ ਵੀ ਸ਼ੁਰੂਆਤ ਚੰਗੀ ਨਹੀਂ ਰਹੀ। ਪਾਪੂਆ ਨਿਊ ਗਿਨੀ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਸਿਰਫ਼ 22 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਪਰ ਇਸ ਤੋਂ ਬਾਅਦ ਗੁਲਬਦੀਨ ਨਾਇਬ ਦੀ ਅਜੇਤੂ ਅਤੇ ਸ਼ਾਨਦਾਰ ਪਾਰੀ ਦੀ ਬਦੌਲਤ ਅਫਗਾਨਿਸਤਾਨ ਟੀਚੇ ਤੱਕ ਪਹੁੰਚਣ 'ਚ ਕਾਮਯਾਬ ਰਿਹਾ।



ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋਣ ਵਾਲੀ ਚੌਥੀ ਟੀਮ
ਅਫਗਾਨਿਸਤਾਨ ਦੀ ਇਸ ਜਿੱਤ ਨਾਲ ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋਣ ਵਾਲੀ ਚੌਥੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਨਾਮੀਬੀਆ, ਓਮਾਨ ਅਤੇ ਸ਼੍ਰੀਲੰਕਾ ਇਸ ਦੌੜ ਤੋਂ ਬਾਹਰ ਹੋ ਗਏ ਸਨ।

ਇਹ ਵੀ ਪੜੋ: T20 WC 2024: ਅਰਸ਼ਦੀਪ ਸਿੰਘ ਨੇ ਮੈਚ ਦੀ ਪਹਿਲੀ ਗੇਂਦ 'ਤੇ ਵਿਕਟ ਲੈ ਕੇ ਬਣਾਇਆ ਵੱਡਾ ਰਿਕਾਰਡ

Related Post