Bibhav Kumar Arrest: ਦਿੱਲੀ ਪੁਲਿਸ ਨੇ ਬਿਭਵ ਕੁਮਾਰ ਨੂੰ ਸੀਐਮ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ

ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਰਿਸ਼ਵ ਕੁਮਾਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਅੱਜ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ ਅਤੇ ਉੱਥੋਂ ਬਿਭਵ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

By  Aarti May 18th 2024 12:48 PM -- Updated: May 18th 2024 04:06 PM

Bibhav Kumar Arrest: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਰਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਰਿਸ਼ਵ ਕੁਮਾਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਅੱਜ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ ਅਤੇ ਉੱਥੋਂ ਬਿਭਵ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਜਾਣਕਾਰੀ ਮੁਤਾਬਕ ਬਿਭਵ ਕੁਮਾਰ ਦਾ ਪਹਿਲਾਂ ਮੈਡੀਕਲ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਦਿੱਲੀ ਪੁਲਿਸ ਉਸ ਨੂੰ ਤੀਸ ਹਜ਼ਾਰੀ ਕੋਰਟ 'ਚ ਪੇਸ਼ ਕਰੇਗੀ। ਇਸ ਦੌਰਾਨ ਪੁਲਿਸ ਰਿਮਾਂਡ ਦੀ ਮੰਗ ਕਰ ਸਕਦੀ ਹੈ।

ਮਾਲੀਵਾਲ ਮੁਤਾਬਕ ਸੋਮਵਾਰ ਨੂੰ ਜਦੋਂ ਉਹ ਮੁੱਖ ਮੰਤਰੀ ਨਿਵਾਸ 'ਤੇ ਕੇਜਰੀਵਾਲ ਨੂੰ ਮਿਲਣ ਗਈ ਸੀ ਤਾਂ ਰਿਸ਼ਵ ਕੁਮਾਰ ਨੇ ਉਸ ਦੀ ਕੁੱਟਮਾਰ ਕੀਤੀ। ਘਟਨਾ ਵਾਲੇ ਦਿਨ ਜ਼ੁਬਾਨੀ ਸ਼ਿਕਾਇਤ ਤੋਂ ਬਾਅਦ ਮਾਲੀਵਾਲ ਨੇ ਵੀਰਵਾਰ ਨੂੰ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਸੀ।


ਦੱਸ ਦਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਾਲੀਵਾਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕੁਮਾਰ 'ਤੇ ਹਮਲਾ ਕਰਨ ਲਈ ਐਫਆਈਆਰ ਦਰਜ ਕਰਵਾਈ ਸੀ। ਐਫਆਈਆਰ ਵਿੱਚ, ਮਾਲੀਵਾਲ ਨੇ ਦਾਅਵਾ ਕੀਤਾ ਕਿ ਕੁਮਾਰ ਨੇ ਉਸ 'ਤੇ 'ਪੂਰੀ ਤਾਕਤ ਨਾਲ ਵਾਰ-ਵਾਰ' ਹਮਲਾ ਕੀਤਾ ਅਤੇ 'ਸੱਤ-ਅੱਠ ਵਾਰ' ਥੱਪੜ ਮਾਰਿਆ ਅਤੇ ਲੱਤਾਂ ਮਾਰੀਆਂ।

ਇਹ ਵੀ ਪੜ੍ਹੋ: Raghav Chadha Returns: ਲੋਕ ਸਭਾ ਚੋਣਾਂ ਦੌਰਾਨ ਰਾਘਵ ਚੱਢਾ ਪਰਤੇ ਵਾਪਸ, CM ਕੇਜਰੀਵਾਲ ਨਾਲ ਕੀਤੀ ਮੁਲਾਕਾਤ

Related Post