Chandigarh News : 40 ਲੱਖ ਰੁਪਏ ਰਿਸ਼ਵਤ ਲੈਣ ਵਾਲੇ DSP ਨੂੰ 7 ਸਾਲ ਕੈਦ ਤੇ ਇੱਕ ਲੱਖ ਜੁਰਮਾਨਾ, ਜਾਣੋ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਿਕ ਦੂਜੇ ਦੋਸ਼ੀ, ਕੇਐਲਜੀ ਹੋਟਲ ਗਰੁੱਪ ਦੇ ਮਾਲਕ ਅਮਨ ਗਰੋਵਰ ਨੂੰ 4 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਯੂਟੀ ਪੁਲਿਸ ਦੇ ਮੁਅੱਤਲ ਡੀਐਸਪੀ ਰਾਮ ਚੰਦਰ ਮੀਨਾ ਨੂੰ 40 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੂਜੇ ਦੋਸ਼ੀ, ਕੇਐਲਜੀ ਹੋਟਲ ਗਰੁੱਪ ਦੇ ਮਾਲਕ ਅਮਨ ਗਰੋਵਰ ਨੂੰ 4 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜਾਣੋ ਪੂਰਾ ਮਾਮਲਾ
ਇਹ ਮਾਮਲਾ 12 ਅਗਸਤ, 2015 ਦਾ ਹੈ, ਜਦੋਂ ਸੀਬੀਆਈ ਨੇ ਜਾਲ ਵਿਛਾਇਆ ਅਤੇ ਆਰਥਿਕ ਸੈੱਲ ਦੇ ਐਸਆਈ ਸੁਰਿੰਦਰ ਅਤੇ ਬਰਕਲੇ ਆਟੋਮੋਬਾਈਲਜ਼ ਦੇ ਮਾਲਕ ਸੰਜੇ ਦਹੂਜਾ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਜਾਂਚ ਵਿੱਚ ਡੀਐਸਪੀ ਮੀਨਾ ਅਤੇ ਅਮਨ ਗਰੋਵਰ ਦੀ ਸ਼ਮੂਲੀਅਤ ਸਾਹਮਣੇ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : Chandigarh PU Murder News : ਪੰਜਾਬ ਯੂਨੀਵਰਸਿਟੀ ਆਦਿੱਤਿਆ ਕਤਲਕਾਂਡ ਦੀ ਸੁਲਝੀ ਗੁੱਥੀ; 4 ਮੁਲਜ਼ਮ ਗ੍ਰਿਫਤਾਰ, ਦੱਸਿਆ ਕਤਲ ਦਾ ਕਾਰਨ