Rinku vs Channi : ਸੁਸ਼ੀਲ ਰਿੰਕੂ ਨੇ MP ਚਰਨਜੀਤ ਚੰਨੀ ਖਿਲਾਫ਼ ਠੋਕਿਆ ਮਾਣਹਾਨੀ ਕੇਸ, ਭੇਜਿਆ 5 ਕਰੋੜ ਦਾ ਨੋਟਿਸ

Sushil Rinku vs Charanjit Singh Channi : ਜਲੰਧਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਖਿਲਾਫ਼ ਮਾਣਹਾਨੀ ਕੇਸ ਠੋਕਿਆ ਹੈ।

By  KRISHAN KUMAR SHARMA July 7th 2024 04:39 PM -- Updated: July 7th 2024 05:06 PM

Sushil Rinku vs Charanjit Singh Channi : ਜਲੰਧਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਖਿਲਾਫ਼ ਮਾਣਹਾਨੀ ਕੇਸ ਠੋਕਿਆ ਹੈ। ਰਿੰਕੂ ਨੇ ਮਾਣਹਾਨੀ ਕੇਸ (Defamation Case) ਲਈ ਚੰਨੀ ਖਿਲਾਫ਼ 5 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ।

ਸੁਸ਼ੀਲ ਰਿੰਕ ਨੇ ਕਿਹਾ ਕਿ ਉਨ੍ਹਾਂ ਨੇ ਚੰਨੀ ਨੂੰ 5 ਕਰੋੜ ਰੁਪਏ ਦਾ ਮਾਨਹਾਨੀ ਨੋਟਿਸ ਭੇਜਿਆ ਹੈ, ਕਿਉਂਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਹੀ ਚੰਨੀ ਉਨ੍ਹਾਂ ਅਤੇ ਸ਼ੀਤਲ ਅੰਗੁਰਾਲ ਖਿਲਾਫ਼ ਦੜੇ-ਸੱਟੇ ਦਾ ਧੰਦਾ ਚਲਾਉਣ ਦਾ ਆਰੋਪ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਅਤੇ ਬਿਲਕੁਲ ਝੂਠੇ ਹਨ। 

ਰਿੰਕੂ ਨੇ ਕਿਹਾ ਕਿ ਉਹ ਲਗਪਗ 20 ਸਾਲਾਂ ਤੋਂ ਰਾਜਨੀਤੀ ਵਿੱਚ ਹੈ ਅਤੇ ਕਈ ਸਮਾਜਿਕ ਸੰਸਥਾਵਾਂ ਵਿੱਚ ਕੰਮ ਕਰ ਚੁੱਕਾ ਹੈ ਅਤੇ ਕਈ ਐਨਜੀਓ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਸ ਮੌਕੇ ਚੰਨੀ ਵੱਲੋਂ ਆਰੋਪ ਲਾਏ ਜਾਣ ਦੀ ਵੀਡੀਓ ਵੀ ਵਿਖਾਈ।

ਰਿੰਕੂ ਨੇ ਕਿਹਾ ਕਿ ਉਹ ਇੱਕ ਸਮਾਜ ਸੇਵੀ ਵਿਅਕਤੀ ਹਨ ਅਤੇ ਇਨ੍ਹਾਂ ਆਰੋਪਾਂ ਨਾਲ ਚੰਨੀ ਨੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਆਰੋਪਾਂ ਨਾਲ ਉਨ੍ਹਾਂ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਹੁਣ ਚੰਨੀ ਖਿਲਾਫ਼ ਮਾਣਹਾਨੀ ਦਾ ਕੇਸ ਠੋਕਿਆ ਹੈ।

Related Post