ਸ੍ਰੀ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂ ਇਸ ਸਮੇਂ ਕੁਦਰਤ ਦੇ ਮਨਮੋਹਕ ਅਤੇ ਬਹੁਤ ਹੀ ਸੁੰਦਰ ਰੂਪ ਦੇ ਦਰਸ਼ਨ ਕਰ ਰਹੇ ਹਨ।
ਇਸ ਸਾਲ ਹੇਮਕੁੰਟ ਘਾਟੀ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਵਰਖਾ ਨਾਲ ਸਜੀ ਹੋਈ ਮਿਲ ਰਹੀ ਹੈ।
ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਹ ਸਦਾ-ਥਿਰ ਰਹਿਣ ਵਾਲਾ ਦ੍ਰਿਸ਼ ਸ਼ਰਧਾਲੂਆਂ ਦੀ ਅੰਤਰ ਆਤਮਾ ਨੂੰ ਛੂਹ ਲੈਣ ਵਾਲਾ ਹੈ।
ਇਸ ਸਾਲ ਪ੍ਰਮਾਤਮਾ ਦੀ ਕਿਰਪਾ ਨਾਲ ਮੌਸਮ ਵੀ ਬਹੁਤ ਸਾਥ ਦੇ ਰਿਹਾ ਹੈ।
ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਭਾਰੀ ਮੀਂਹ ਦਾ ਕਹਿਰ ਝੱਲਣਾ ਪਿਆ ਹੈ।
ਉਸ ਦੇ ਉਲਟ ਉੱਤਰਾਖੰਡ ਵਿੱਚ ਸਭ ਕੁਝ ਆਮ ਹੀ ਸੀ ਅਤੇ ਹੈ।
ਸਾਰੇ ਯਾਤਰੀ ਆਪਣੀ ਤੀਰਥ ਯਾਤਰਾ ਦੇ ਨਾਲ ਇਨ੍ਹਾਂ ਅਦਭੁਤ ਨਜ਼ਾਰਿਆਂ ਦਾ ਆਨੰਦ ਲੈ ਰਹੇ ਹਨ।