Sunny Leone: ਯੂਨੀਵਰਸਿਟੀ ਚ ਹੋਣ ਵਾਲਾ ਸੰਨੀ ਲਿਓਨ ਦਾ ਡਾਂਸ ਸ਼ੋਅ ਰੱਦ, ਜਾਣੋ ਕਾਰਨ
ਸੰਨੀ ਲਿਓਨ ਦਾ ਡਾਂਸ ਸ਼ੋਅ ਕੇਰਲ ਦੀ ਇੱਕ ਯੂਨੀਵਰਸਿਟੀ ਹੋਣਾ ਸੀ, ਪਰ ਉੱਥੋਂ ਦੇ ਵਾਈਸ ਚਾਂਸਲਰ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਕਾਲਜ ਯੂਨੀਅਨ ਦੇ ਲੋਕਾਂ ਨੂੰ ਵੀ ਤਾੜਨਾ ਕੀਤੀ ਹੈ। ਪੜੋ ਪੂਰੀ ਖ਼ਬਰ...

Sunny Leone Dance Show Cancelled: ਬਾਲੀਵੁੱਡ ਦੀ 'ਬੇਬੀ ਡੌਲ' ਸੰਨੀ ਲਿਓਨ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੰਨੀ ਲਿਓਨ ਦਾ ਸ਼ੋਅ ਕੇਰਲ ਦੀ ਇੱਕ ਯੂਨੀਵਰਸਿਟੀ ਵਿੱਚ ਹੋਣਾ ਸੀ, ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮੋਹਨਨ ਕੁੰਨੂਮਲ ਨੇ ਕਰਿਓਵੱਟਮ ਕੈਂਪਸ ਸਥਿਤ ਇੰਜੀਨੀਅਰਿੰਗ ਯੂਨੀਵਰਸਿਟੀ ਵਿੱਚ ਇਸ ਦੀ ਇਜਾਜ਼ਤ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਯੂਨੀਵਰਸਿਟੀ ਵਿੱਚ 5 ਜੁਲਾਈ ਨੂੰ ਸੰਨੀ ਲਿਓਨ ਦਾ ਸ਼ੋਅ ਹੋਣ ਜਾ ਰਿਹਾ ਹੈ।
ਕਾਲਜ ਯੂਨੀਅਨ ਨੂੰ ਤਾੜਨਾ
ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਲਜ ਯੂਨੀਅਨ ਨੂੰ ਬਿਨਾਂ ਮਨਜ਼ੂਰੀ ਦੇ ਪ੍ਰੋਗਰਾਮ ਤੈਅ ਕਰਨ ਲਈ ਤਾੜਨਾ ਕੀਤੀ ਹੈ। ਵਰਨਣਯੋਗ ਹੈ ਕਿ ਇਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਡੀਜੇ ਨਾਈਟ ਦੇ ਪੂਰੇ ਪ੍ਰਬੰਧ ਹਨ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵੀਸੀ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਕੈਂਪਸ ਅਤੇ ਇਸ ਦੇ ਬਾਹਰ ਯੂਨੀਅਨ ਦੇ ਨਾਂ ’ਤੇ ਅਜਿਹਾ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ।
ਰੱਦ ਕਰਨ ਦਾ ਇਹ ਹੈ ਕਾਰਨ
ਮੀਡੀਆ ਰਿਪੋਰਟਾਂ ਮੁਤਾਬਕ ਕੋਚੀਨ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਮਚੀ ਭਗਦੜ ਤੋਂ ਬਾਅਦ ਅਜਿਹੇ ਕਿਸੇ ਵੀ ਪ੍ਰੋਗਰਾਮ ਦੇ ਆਯੋਜਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਲੋਕ ਜ਼ਖਮੀ ਹੋ ਗਏ।
ਸੰਨੀ ਲਿਓਨ ਵੱਲੋਂ ਨਵੇਂ ਗਾਣੇ ਦੀ ਤਿਆਰੀ
ਤੁਹਾਨੂੰ ਦੱਸ ਦੇਈਏ ਕਿ ਸੰਨੀ ਲਿਓਨ ਦਾ ਦੱਖਣ ਫਿਲਮ ਇੰਡਸਟਰੀ ਵਿੱਚ ਚੰਗਾ ਰੁਤਬਾ ਹੈ ਅਤੇ ਇਸ ਲਈ ਦੱਖਣ ਵਿੱਚ ਵੀ ਅਦਾਕਾਰਾ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਉਥੇ ਹੀ, ਸੰਨੀ ਆਖਰੀ ਵਾਰ ਸਾਊਥ ਫਿਲਮ 'ਮ੍ਰਿਦੁ ਭਾਵੇ ਧਰੁਦਾ ਕ੍ਰੂਥੀਏ' 'ਚ ਨਜ਼ਰ ਆਈ ਸੀ। ਸੰਨੀ ਲਿਓਨ ਆਪਣੇ ਨਵੇਂ ਗੀਤ ਪੇਟਾ ਰੈਪ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਉਹ ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਕੋਰੀਓਗ੍ਰਾਫਰ ਅਤੇ ਅਦਾਕਾਰ ਪ੍ਰਭੂਦੇਵਾ ਨਾਲ ਨਜ਼ਰ ਆਵੇਗੀ। ਸੰਨੀ ਇਸ ਗੀਤ ਦੇ ਅਭਿਆਸ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ।
ਇਹ ਵੀ ਪੜੋ: Border 2: ਸੰਨੀ ਦਿਓਲ ਨੇ 'ਬਾਰਡਰ-2' ਦਾ ਕੀਤਾ ਐਲਾਨ, 27 ਸਾਲਾਂ ਬਾਅਦ 'ਮੇਜਰ ਕੁਲਦੀਪ' ਕਰਨਗੇ ਵਾਪਸੀ