Border 2: ਸੰਨੀ ਦਿਓਲ ਨੇ ਬਾਰਡਰ-2 ਦਾ ਕੀਤਾ ਐਲਾਨ, 27 ਸਾਲਾਂ ਬਾਅਦ ਮੇਜਰ ਕੁਲਦੀਪ ਕਰਨਗੇ ਵਾਪਸੀ
ਇਹ ਖੁਸ਼ਖਬਰੀ ਖੁਦ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਕਰ ਰਹੇ ਹਨ। ਬਾਰਡਰ 2 ਦੇ ਨਿਰਦੇਸ਼ਕ ਅਨੁਰਾਗ ਸਿੰਘ ਹਨ।

Border 2: 27 ਸਾਲ ਪਹਿਲਾਂ ਫਿਲਮ ਬਾਰਡਰ 'ਚ ਸੰਨੀ ਦਿਓਲ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਜੀ ਹਾਂ, ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਾਰਡਰ 2 ਦਾ ਐਲਾਨ ਹੋ ਗਿਆ ਹੈ। ਇਹ ਖੁਸ਼ਖਬਰੀ ਖੁਦ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਕਰ ਰਹੇ ਹਨ। ਬਾਰਡਰ 2 ਦੇ ਨਿਰਦੇਸ਼ਕ ਅਨੁਰਾਗ ਸਿੰਘ ਹਨ।
ਸੰਨੀ ਦਿਓਲ ਨੇ ਟਵੀਟ ਕੀਤਾ ਕਿ ਇਕ ਸਿਪਾਹੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ। ਭਾਰਤ ਦੀ ਸਭ ਤੋਂ ਵੱਡੀ ਵੌਰ ਫਿਲਮ ਬਾਰਡਰ 2। ਇਸਦੇ ਨਾਲ ਹੀ ਬਾਰਡਰ 2 ਦੇ ਐਲਾਨ ਦੀ ਇੱਕ ਕਲਿੱਪ ਵੀ ਸ਼ਾਮਲ ਹੈ। ਇਸ 'ਤੇ ਦਰਸ਼ਕਾਂ ਦੀਆਂ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਸੰਨੀ ਦੀ ਭੈਣ ਈਸ਼ਾ ਦਿਓਲ ਨੇ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਇਮੋਜੀ ਤੇ ਇੱਕ 2.5 ਕਿਲੋ ਹੈਂਡ ਇਮੋਜੀ ਬਣਾਇਆ ਹੈ। ਇਸ ਤੇ ਇੱਕ ਯੂਜਰ ਨੇ ਲਿਖਿਆ ਹੈ ਕਿ ਪੂਰੇ ਬਾਕਸ ਆਫਿਸ 'ਤੇ ਧਮਾਕਾ ਹੋਣ ਵਾਲਾ ਹੈ ਕਿਉਂਕਿ ਐਕਸ਼ਨ ਕਿੰਗ ਫਿਰ ਤੋਂ ਤਬਾਹੀ ਮਚਾਉਣ ਦੇ ਲਈ ਆ ਰਿਹਾ ਹੈ। ਸੰਨੀ ਦਿਓਲ ਦੀ ਦੇਸ਼ ਭਗਤੀ ਵਾਲੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਸਾਰੇ ਦਰਸ਼ਕ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ: ਯੁਵਰਾਜ ਹੰਸ ਦਾ ਅੱਜ ਹੈ ਜਨਮ ਦਿਨ, ਪਤਨੀ ਮਾਨਸੀ ਸ਼ਰਮਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਖੈਰ ਸੰਨੀ ਦਿਓਲ ਦੀ ਫਿਲਮ ਗਦਰ 2 ਦੇ ਹਿੱਟ ਹੋਣ ਤੋਂ ਬਾਅਦ ਦਰਸ਼ਕ ਬਾਰਡਰ 2 ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਸਨ। ਖਬਰਾਂ ਦੇ ਆਧਾਰ 'ਤੇ ਕਈ ਵਾਰ ਫਿਲਮ ਨਾਲ ਜੁੜੇ ਅਪਡੇਟਸ ਸਾਹਮਣੇ ਆ ਚੁੱਕੇ ਹਨ। ਖਬਰਾਂ ਸਨ ਕਿ ਇਸ 'ਚ ਆਯੁਸ਼ਮਾਨ ਖੁਰਾਨਾ ਵੀ ਹੋਣਗੇ। ਹੁਣ ਸੰਨੀ ਦਿਓਲ ਨੇ ਫਿਲਮ 'ਚ ਆਉਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਸੋਨਾਕਸ਼ੀ ਸਿਨ੍ਹਾ ਤੇ ਜ਼ਹੀਰ ਇਕਬਾਲ ਦੇ ਵਿਆਹ ਦਾ ਵੈਡਿੰਗ ਇਨਵਾਈਟ ਹੋਇਆ ਲੀਕ, ਮਾਪਿਆਂ ਦੀ ਰਜ਼ਾਮੰਦੀ ਤੋਂ ਬਗੈਰ ਹੋ ਰਿਹਾ ਵਿਆਹ