ਸੁਨਾਮ 'ਚ ਨੌਜਵਾਨ ਨੇ ਗੋਲ਼ੀਆਂ ਮਾਰ ਕੇ ਦੋਸਤ ਦਾ ਕੀਤਾ ਕਤਲ, ਢਾਬੇ 'ਤੇ ਰੋਟੀ ਖਾਣ ਸਮੇਂ ਦਿੱਤਾ ਘਟਨਾ ਨੂੰ ਅੰਜਾਮ

By  Pardeep Singh February 17th 2023 01:31 PM

ਸੁਨਾਮ : ਪਟਿਆਲਾ ਜ਼ਿਲ੍ਹੇ ਦੇ ਪਿੰਡ ਘੜਾਮ ਵਿਖੇ ਖੇਡ ਮੇਲੇ 'ਚ ਦੋਸਤਾਂ ਦਰਮਿਆਨ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਸੁਨਾਮ ਵਿਖੇ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਨੌਜਵਾਨ ਨੇ ਆਪਣੇ ਦੋਸਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਕਰੀਬ ਅੱਠ ਦੋਸਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੜਾਮ ਵਿਖੇ ਕਬੱਡੀ ਕੱਪ ਦੇਖਣ ਗਏ ਸਨ ਤਾਂ ਉੱਥੇ ਧਰਮਿੰਦਰ ਸਿੰਘ ਵਾਸੀ ਸ਼ੇਰੋਂ ਨੇ ਸ਼ਰਾਬ ਦੇ ਨਸ਼ੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਖਜਿੰਦਰ ਸਿੰਘ ਚੱਠਾ ਵਾਸੀ ਸਿੰਘਪੁਰਾ ਨੇ ਰੋਕਿਆ ਤਾਂ ਇਸ ਤੋਂ ਬਾਅਦ ਧਰਮਿੰਦਰ ਸਿੰਘ ਵਾਸੀ ਸ਼ੇਰੋਂ ਨੇ ਕਿਹਾ ਤੂੰ ਮੇਰੀ ਬੇਇਜ਼ਤੀ ਕਰ ਦਿੱਤੀ ਹੈ। ਇਸ ਤੋਂ ਬਾਅਦ ਸਾਰੇ ਦੋਸਤ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਪਣੇ ਘਰਾਂ ਨੂੰ ਪਰਤਣ ਲਈ ਚੱਲ ਪਏ।

ਕਰੀਬ ਅੱਧੀ ਰਾਤ ਨੂੰ ਸੁਨਾਮ ਵਿਖੇ ਸਥਿਤ ਪਟਿਆਲਾ ਮੁੱਖ ਸੜਕ 'ਤੇ ਸੁਨਾਮ ਸੰਗਰੂਰ ਕੈਚੀਆਂ ਨੇੜਲੇ ਢਾਬੇ 'ਤੇ ਰੋਟੀ ਖਾਣ ਲੱਗੇ ਸਨ ਤਾਂ ਧਰਮਿੰਦਰ ਸਿੰਘ ਵਾਸੀ ਸ਼ੇਰੋਂ ਨੇ ਆਪਣੇ ਦੋਸਤ ਪਿੰਡ ਸਿੰਘਪੁਰਾ ਦੇ ਨੌਜਵਾਨ ਸੁਖਜਿੰਦਰ ਸਿੰਘ ਚੱਠਾ ਦੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲਿਸ ਉਕਤ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ।

Related Post