ਰਾਮਲਲਾ ਨੂੰ ਹਰ ਸਾਲ ਰਾਮਨੌਮੀ ਤੇ ਪ੍ਰਣਾਮ ਕਰਨਗੇ ਸੂਰਜ ਦੇਵਤਾ! ਦੇਖੋ ਕੀ ਹੈ ਤਕਨੀਕ

By  KRISHAN KUMAR SHARMA January 21st 2024 04:25 PM

ਰਾਮ ਮੰਦਰ 'ਚ ਹਰ ਰਾਮਨੌਮੀ ਵਾਲੇ ਦਿਨ ਦੁਪਹਿਰ 12 ਵਜੇ ਸੂਰਜ ਦੇਵਤਾ ਆਪਣੇ ਆਰਾਧਿਆ ਰਾਮ ਦੇ ਦਰਸ਼ਨ ਕਰਨਗੇ, ਜਿਸ ਲਈ ਅਯੁੱਧਿਆ 'ਚ ਬਣਨ ਵਾਲੇ ਰਾਮ ਮੰਦਰ 'ਚ ਵਿਗਿਆਨਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਤੀਰਥ ਖੇਤਰ ਟਰੱਸਟ ਅਨੁਸਾਰ ਰਾਮ ਨੌਮੀ 'ਤੇ ਸੂਰਜ ਦੀਆਂ ਕਿਰਨਾਂ ਭਗਵਾਨ ਰਾਮ ਦੇ ਸਿਰ 'ਤੇ ਪੈਣਗੀਆਂ। ਰਾਮਲਲਾ ਦੇ ਵਿਸ਼ਾਲ ਮੰਦਰ 'ਚ ਬਿਰਾਜਮਾਨ ਹੋਣ ਤੋਂ ਬਾਅਦ ਪੁਲਾੜ ਵਿਗਿਆਨੀ ਵੱਲੋਂ ਤਕਨੀਕ ਰਾਹੀਂ ਸੂਰਜ ਦੇਵਤਾ ਭਗਵਾਨ ਰਾਮ ਨੂੰ ਜਨਮਦਿਨ ਮੌਕੇ 'ਤੇ ਵਿਸ਼ਾਲ ਮੰਦਰ 'ਚ ਪ੍ਰਣਾਮ ਕਰਨਗੇ।

ਮੰਦਰ 'ਚ ਬਿਰਾਜਮਾਨ ਭਗਵਾਨ ਰਾਮ ਨੂੰ ਸੂਰਜ ਦੇਵਤਾ ਵੱਲੋਂ ਪ੍ਰਣਾਮ ਕਰਨ ਦਾ ਇਹ ਨਜ਼ਾਰਾ ਦੇਸ਼ ਅਤੇ ਦੁਨੀਆ 'ਚ ਬੈਠੇ ਰਾਮ ਭਗਤਾਂ ਲਈ ਦੇਖਣਯੋਗ ਹੋਵੇਗਾ। ਇਸ ਸਮੇਂ ਪੰਜ ਸਾਲ ਪੁਰਾਣੇ ਭਗਵਾਨ ਰਾਮਲਲਾ ਦੀ ਧਨੁਸ਼ ਧਾਰਨ ਵਾਲੀ ਮੂਰਤੀ ਨੂੰ ਕਮਲ ਦੇ ਫੁੱਲ 'ਤੇ ਵਿਰਾਜਮਾਨ ਮੰਦਰ 'ਚ ਸਥਾਪਿਤ ਕੀਤਾ ਗਿਆ ਹੈ। ਹਰ ਸਾਲ ਭਗਵਾਨ ਰਾਮ ਦੇ ਜਨਮ ਦਿਨ ਦੇ ਮੌਕੇ 'ਤੇ ਦੁਪਹਿਰ 12:00 ਵਜੇ ਸੂਰਜ ਦੇਵਤਾ ਨੂੰ ਭਗਵਾਨ ਰਾਮ ਦੇ ਦਰਸ਼ਨ ਹੋਣਗੇ।

ਭੂਚਾਲ ਵੀ ਨਹੀਂ ਹਿਲਾ ਸਕਦਾ ਰਾਮ ਮੰਦਰ!

ਕਿਹਾ ਜਾ ਰਿਹਾ ਹੈ ਭਗਵਾਨ ਰਾਮ ਦਾ ਇਹ ਮੰਦਰ ਇੰਨਾ ਤਾਕਤਵਰ ਹੈ ਕਿ ਇਸ ਨੂੰ ਭੂਚਾਲ ਵੀ ਹਿਲਾ ਨਹੀਂ ਸਕਦਾ ਅਤੇ 1000 ਸਾਲ ਤੱਕ ਇਸਦਾ ਕੁੱਝ ਨਹੀਂ ਵਿਗੜ ਸਕਦਾ। ਵਿਗਿਆਨੀਆਂ ਵੱਲੋਂ ਮੰਦਰ 'ਚ ਕਈ ਅਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ ਕਿ ਕੋਈ ਸੋਚ ਵੀ ਨਹੀਂ ਸਕਦਾ। ਆਪਣੇ ਕੰਮ ਨੂੰ ਦੇਖ ਕੇ ਇੱਕ ਵਰ ਤਾਂ ਵਿਗਿਆਨੀਆਂ ਨੂੰ ਵੀ ਇੱਕ ਵਾਰ ਤਾਂ ਹੈਰਾਨੀ ਹੁੰਦੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ।

ਸੂਰਜ ਦੇਵਤਾ ਵੱਲੋਂ ਇਹ ਪ੍ਰਣਾਮ, ਸ਼ੀਸ਼ੇ ਤੇ ਲੈਂਸ ਦੀ ਮਦਦ ਨਾਲ ਸੰਭਵ ਹੋਵੇਗਾ। ਸੂਰਜ ਦੀਆਂ ਕਿਰਨਾਂ ਰਾਮ ਮੰਦਰ ਦੇ ਸਿਖਰ ਨਾਲ ਦਾਖਲ ਹੋ ਕੇ ਸ਼ੀਸ਼ੇ ਤੇ ਲੈਂਸ ਜ਼ਰੀਏ ਗਰਭਗ੍ਰਹਿ ਤੱਕ ਪਹੁੰਚਣਗੀਆਂ ਤੇ ਪ੍ਰਭੂ ਸ਼੍ਰੀਰਾਮ ਦਾ ਤਿਲਕ ਕਰਨਗੀਆਂ।

ਇਹ ਵੀ ਪੜ੍ਹੋ: 

Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

ਮੁਸਲਿਮ ਯੁਵਕ ਨੇ ਮਕਬੂਜ਼ਾ ਕਸ਼ਮੀਰ ਤੋਂ ਬਰਤਾਨੀਆ ਰਾਹੀਂ ਅਯੁੱਧਿਆ ਲਈ ਭੇਜਿਆ ਪਵਿੱਤਰ ਜਲ

500 ਰੁਪਏ ਦੇ ਨੋਟ 'ਤੇ ਨਜ਼ਰ ਆਵੇਗੀ ਰਾਮ ਜੀ ਤੇ ਰਾਮ ਮੰਦਿਰ ਦੀ ਤਸਵੀਰ? ਜਾਣੋ ਸੱਚ

ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸਨੇ ਕੀਤੀ? 2 ਵੱਡੇ ਰੈਸਟੋਰੈਂਟ ਪਹੁੰਚੇ ਹਾਈਕੋਰਟ

Related Post