Drinking Matka Water In Summer: ਗਰਮੀਆਂ ਦੇ ਮੌਸਮ 'ਚ ਘੜੇ ਦਾ ਪਾਣੀ ਪੀਣ ਦੇ ਕੀ-ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਫਰਿੱਜ ਦਾ ਠੰਡਾ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਕਿਉਂਕਿ ਠੰਡਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਾਨ ਅਚਾਨਕ ਘੱਟ ਜਾਂਦਾ ਹੈ।

By  Aarti May 30th 2024 04:43 PM

Drinking Matka Water In Summer: ਗਰਮੀਆਂ ਦੇ ਮੌਸਮ 'ਚ ਹਰ ਕੋਈ ਠੰਢਾ ਪਾਣੀ ਪੀਣਾ ਪਸੰਦ ਕਰਦਾ ਹੈ। ਕਿਉਂਕਿ ਕੜਕਦੀ ਧੁੱਪ 'ਚ ਸਾਨੂੰ ਵਾਰ-ਵਾਰ ਪਿਆਸ ਲੱਗਦੀ ਹੈ, ਜਿਸ ਕਾਰਨ ਲੋਕ ਸਿੱਧਾ ਜਾ ਕੇ ਫਰਿੱਜ ਦਾ ਪਾਣੀ ਪੀਂਦੇ ਹਨ। ਪਰ ਕਈ ਅਜਿਹਾ ਕਰਨ ਨਾਲ ਲੋਕ ਗਲੇ 'ਚ ਖਰਾਸ਼, ਖੰਘ ਅਤੇ ਜ਼ੁਕਾਮ ਤੋਂ ਪੀੜਤ ਹੁੰਦੇ ਹਨ। 

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਫਰਿੱਜ ਦਾ ਠੰਡਾ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਕਿਉਂਕਿ ਠੰਡਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਾਨ ਅਚਾਨਕ ਘੱਟ ਜਾਂਦਾ ਹੈ। ਜਿਸ ਨਾਲ ਗਲੇ 'ਚ ਜਲਣ ਅਤੇ ਗ੍ਰੰਥੀਆਂ ਦੀ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅਜਿਹੇ 'ਚ ਬਹੁਤੇ ਲੋਕ ਘੜੇ ਦਾ ਪਾਣੀ ਪੀਂਦੇ ਹਨ। ਜੋ ਨਾ ਸਿਰਫ ਉਨ੍ਹਾਂ ਨੂੰ ਠੰਡਾ ਕਰਦਾ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਦਸ ਦਈਏ ਕਿ ਘੜੇ ਦਾ ਪਾਣੀ ਪੀਣ ਨਾਲ ਗਰਮੀ ਦੇ ਦੌਰੇ ਦਾ ਖਤਰਾ ਘੱਟ ਹੁੰਦਾ ਹੈ ਅਤੇ ਸਰੀਰ ਨੂੰ ਤਰੋਤਾਜ਼ਾ ਰੱਖਣ 'ਚ ਵੀ ਮਦਦ ਮਿਲਦੀ ਹੈ। ਤਾਂ ਆਉ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਘੜੇ ਦਾ ਪਾਣੀ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

ਇਮਿਊਨਿਟੀ ਵਧਾਉਣ 'ਚ ਮਦਦਗਾਰ : 

ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਤੁਹਾਨੂੰ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਮਾਹਿਰਾਂ ਮੁਤਾਬਕ ਇਸ 'ਚ ਭਰਪੂਰ ਮਾਤਰਾ 'ਚ ਤੱਤ ਪਾਏ ਜਾਣਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰੀਰ 'ਚ ਟੈਸਟੋਸਟੀਰੋਨ ਹਾਰਮੋਨ ਦੇ ਉਤਪਾਦਨ ਦੇ ਪੱਧਰ ਨੂੰ ਵੀ ਵਧਾਉਂਦੇ ਹਨ।

ਸਰੀਰ ਨੂੰ ਕਰਦਾ ਹੈ ਠੰਢਕ ਪ੍ਰਦਾਨ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਘੜੇ 'ਚ ਰੱਖੇ ਪਾਣੀ ਦੇ ਪ੍ਰਭਾਵ ਕੁਦਰਤੀ ਠੰਡੇ ਹੁੰਦੇ ਹਨ। ਦਸ ਦਈਏ ਕਿ ਘੜੇ ਦੀ ਸਤ੍ਹਾ 'ਤੇ ਛੋਟੇ-ਛੋਟੇ ਛੇਦ ਹੁੰਦੇ ਹਨ, ਜਿੰਨ੍ਹਾਂ ਰਾਹੀਂ ਪਾਣੀ ਆਸਾਨੀ ਨਾਲ ਭਾਫ਼ ਬਣ ਜਾਂਦਾ ਹੈ, ਜਿਸ ਕਾਰਨ ਇਸ ਦੀ ਗਰਮੀ ਖਤਮ ਹੋ ਜਾਂਦੀ ਹੈ। ਅਤੇ ਘੜੇ 'ਚ ਰੱਖੇ ਪਾਣੀ ਦਾ ਤਾਪਮਾਨ ਘੱਟ ਜਾਂਦਾ ਹੈ।

ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਮਦਦਗਾਰ : 

ਦਸ ਦਈਏ ਕਿ ਘੜੇ ਨੂੰ ਰੰਗ ਦੇਣ ਲਈ ਆਂਵਲੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਗਰਮੀਆਂ 'ਚ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ। ਅਜਿਹੇ 'ਚ ਕਬਜ਼ ਤੋਂ ਪੀੜਤ ਲੋਕ ਇਸ ਪਾਣੀ ਨੂੰ ਪੀ ਸਕਦੇ ਹਨ। ਨਾਲ ਹੀ ਇਸ 'ਚ ਮੌਜੂਦ ਮਿਨਰਲਸ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਵੀ ਮਦਦ ਕਰਦੇ ਹਨ।

ਮੈਟਾਬੋਲਿਜ਼ਮ ਨੂੰ ਮਜ਼ਬੂਤ ਬਣਾਉਣ 'ਚ ਫਾਇਦੇਮੰਦ : 

ਜੇਕਰ ਤੁਸੀਂ ਸਰੀਰ ਦੇ ਮੇਟਾਬੋਲਿਜ਼ਮ 'ਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ। ਕਿਉਂਕਿ ਇਸ 'ਚ ਕੋਈ ਵੀ ਕੈਮੀਕਲ ਮੌਜੂਦ ਨਹੀਂ ਹੁੰਦੇ, ਜੋ ਮੇਟਾਬੋਲਿਜ਼ਮ ਨੂੰ ਵਿਗਾੜ ਸਕਣ।

ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦਗਾਰ : 

ਮਾਹਿਰਾਂ ਮੁਤਾਬਕ ਗਰਮੀਆਂ ਦੇ ਮੌਸਮ 'ਚ ਘੜੇ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਖਣਿਜ ਅਤੇ ਪੋਸ਼ਕ ਤੱਤ ਪਾਏ ਜਾਣਦੇ ਹਨ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦੇ ਹਨ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: Food Poisoning : ਗਰਮੀਆਂ 'ਚ ਢਿੱਡ ਦਾ ਰੱਖੋ ਖਿਆਲ, ਇਨ੍ਹਾਂ ਚੀਜ਼ਾਂ ਨਾਲ ਹੋ ਸਕਦੀ ਹੈ ਫੂਡ ਪੋਇਜ਼ਨਿੰਗ, ਵਰਤੋਂ ਇਹ ਸਾਵਧਾਨੀਆਂ

Related Post