MLA ਬਲਜਿੰਦਰ ਕੌਰ ਨੂੰ ਮੁੱਖ ਵ੍ਹਿਪ ਵਜੋਂ ਮਿਲਿਆ ਅਹੁਦਾ, ਖਹਿਰਾ ਨੇ ਚੁੱਕੇ ਸਵਾਲ
Congress Target Punjab Government: ਬੀਤੇ ਦਿਨ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ’ਚ ਫੈਸਲਿਆਂ ਲੈਂਦਿਆ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਨੂੰ ਵੀ ਪੰਜਾਬ ਕੈਬਨਿਟ ਵਿੱਚ ਥਾਂ ਮਿਲ ਗਈ ਹੈ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਇਕਾ ਰਹਿ ਚੁੱਕੇ ਹਨ ਹੁਣ ਉਨ੍ਹਾਂ ਨੂੰ ਪਾਾਰਟੀ ਦੀ ਮੁੱਖ ਵ੍ਹਿਪ ਵਜੋਂ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਮਿਲੇਗਾ।
ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਸੀਐੱਮ ਭਗਵੰਤ ਮਾਨ ਕੋਲੋਂ ਜਵਾਬ ਵੀ ਮੰਗਿਆ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਸੀਐੱਮ ਭਗਵੰਤ ਮਾਨ ਮੇਰੇ ਵਿੱਚ ਹਿੰਮਤ ਹੈ ਇਸ ਫਰਕ ਨੂੰ ਸਪਸ਼ਟ ਕਰਨ ਦੇ ਲਈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਜਿੰਦਰ ਕੌਰ ਭੱਠਲ ਨੂੰ ਕੈਬਨਿਟ ਦਰਜਾ ਦੇਣਾ ਅਤੇ ਉਨ੍ਹਾਂ ਦੇ ਫੈਸਲੇ ’ਤੇ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣਾ। ਜਦੋ ਤੁਸੀਂ ਅਜਿਹੇ ਨਾਜ਼ਾਇਜ ਫੈਸਲੇ ਉੱਤੇ ਪੈਸੇ ਉਡਾਉਂਦੇ ਹੋ ਤਾਂ ਵਿਧਾਇਕਾਂ ਦੀ ਇੱਕ ਪੈਨਸ਼ਨ ਤੋਂ ਪੈਸੇ ਬਚਾਉਣ ਦਾ ਕੀ ਮਤਲਬ ਹੈ।
ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਵਿਧਾਇਕਾ ਬਲਜਿੰਦਰ ਕੌਰ ਨੂੰ ਚੀਫ ਵ੍ਹਿਪ ਦਾ ਅਹੁਦਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ, 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ, ਸਰਕਾਰੀ ਰਿਹਾਇਸ਼ ਸਮੇਤ ਹਲਕਾ ਅਤੇ ਸਕੱਤਰੇਤ ਭੱਤਾ, 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਟੈਲੀਫੋਨ ਖਰਚ ਤੇ ਸਰਕਾਰੀ ਗੱਡੀ ਅਤੇ ਪੰਜਾਬ ਤੋਂ ਬਾਹਰ ਸਟੇਟ ਗੈਸਟ ਦਾ ਰੁਤਬਾ ਮਿਲੇਗਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜੋ: ਵਿਜੀਲੈਂਸ ਨੇ KBS ਸਿੱਧੂ ਨੂੰ ਕੀਤਾ ਤਲਬ