Support Farmers : ਆਓ, ਕਿਰਸਾਨੀ ਨੂੰ ਬਚਾਈਏ... Sukhbir Singh Badal ਦੀ ਸ਼੍ਰੋਮਣੀ ਅਕਾਲੀ ਦਲ ਆਗੂਆਂ ਤੇ ਵਰਕਰਾਂ ਨੂੰ ਵੱਡੀ ਅਪੀਲ
Support Farmers : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਉਥੋਂ ਹਿਰਾਸਤ ਵਿੱਚ ਲੈਣਾ ਅਤੇ ਉਹਨਾਂ ਦੇ ਦਫਤਰ ਉਖਾੜ ਦੇਣੇ, ਬਹੁਤ ਹੀ ਨਿੰਦਾਯੋਗ ਕਾਰਵਾਈ ਹੈ।

Sukbir Badal Appeal To Support Farmers : ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਖੇ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਪਿੰਡਾਂ ਵਿੱਚੋਂ ਝਾੜੂ ਵਾਲੀ ਸਰਕਾਰ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਚੁੱਕ ਚੁੱਕ ਕੇ ਜੇਲਾਂ ਵਿੱਚ ਸੁੱਟ ਰਹੀ ਹੈ, ਇਸ ਕਰਕੇ ਉਹਨਾਂ ਵੱਲੋਂ ਅਪੀਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਕਿਸਾਨਾਂ ਦਾ ਪੂਰੇ ਡੱਟ ਕੇ ਸਾਥ ਦੇਣ। ਉਹਨਾਂ ਇਹ ਵੀ ਕਿਹਾ ਕਿ ਆਓ ਕਿਰਸਾਨੀ ਨੂੰ ਬਚਾਈਏ ਤਾਂ ਜੋ ਪੰਜਾਬ ਦੀ ਤਰੱਕੀ ਹੋ ਸਕੇ।
ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਝਾੜੂ ਵਾਲੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਹਸਤੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸੌਹਾਂ ਪਾ ਕੇ ਪੰਜਾਬ ਨੂੰ ਬਰਬਾਦ ਦੇ ਰਾਹ ਤੋਰਿਆ। ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਤੇ ਕੇਂਦਰ ਸਰਕਾਰ ਦੇ ਆਗੂਆਂ ਦੀ ਨਿੰਦਿਆ ਕੀਤੀ ਕਿ ਸਰਕਾਰਾਂ ਦੀ ਕੋਈ ਜਬਾਨ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਉਹਨਾਂ ਨੂੰ ਉਥੋਂ ਹਿਰਾਸਤ ਵਿੱਚ ਲੈਣਾ ਅਤੇ ਉਹਨਾਂ ਦੇ ਦਫਤਰ ਉਖਾੜ ਦੇਣੇ, ਬਹੁਤ ਹੀ ਨਿੰਦਾਯੋਗ ਕਾਰਵਾਈ ਹੈ।
ਉਹਨਾਂ ਕਿਹਾ ਕਿ ਦਿੱਲੀ ਵਿੱਚੋਂ ਕੱਢੇ ਅਤੇ ਨਕਾਰੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਅਤੇ ਉਸਦੇ ਸਾਥੀ ਪੰਜਾਬ ਤੇ ਕਬਜ਼ਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਕਰ ਰਹੇ ਹਨ ਨਸ਼ਾ ਘਰ ਘਰ ਹੋ ਗਿਆ ਹੈ, ਜਦਕਿ ਦੇਸ਼ ਨੂੰ ਪਾਲਣ ਵਾਲੇ ਕਿਸਾਨ ਨਾਲ ਬੇਹੱਦ ਮਾੜਾ ਤੇ ਨਿੰਦਨ ਯੋਗ ਵਤੀਰਾ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਹੋ ਰਿਹਾ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਪੰਜਾਬ ਬਾਰੇ ਸੋਚਦਿਆਂ ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਏ ਏਅਰਪੋਰਟ ਲਿਆਂਦੇ, ਯੂਨੀਵਰਸਿਟੀਆਂ ਲਿਆਂਦੀਆਂ, ਬਿਜਲੀ ਸਰਪਲਸ ਕੀਤੀ ਅਤੇ ਹੋਰ ਇਤਿਹਾਸਿਕ ਯਾਦਗਾਰਾਂ ਤੋਂ ਇਲਾਵਾ ਹਰ ਉਹ ਕੰਮ ਕੀਤਾ, ਜੋ ਪੰਜਾਬ ਤੇ ਪੰਜਾਬੀਅਤ ਲਈ ਚਾਹੀਦਾ ਸੀ। ਉਹਨਾਂ ਅਪੀਲ ਕੀਤੀ ਕਿ ਆਓ ਪਛਾਣੀਏ ਕਿ ਪੰਜਾਬ ਦਾ ਅਸਲੀ ਸੱਜਣ ਮਿੱਤਰ ਕੌਣ ਹੈ ਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੂੰ ਪਛਾੜ ਦੇਈਏ।