Sukhbir Singh Badal : ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਦੇ ਸੰਬੋਧਨ ਦੀਆਂ 11 ਖ਼ਾਸ ਗੱਲਾਂ

Sukhbir Singh Badal : ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਵਾਰ ਮੁੜ ਜੋਸ਼ ਵਿੱਚ ਵਿਖਾਈ ਦਿੱਤੇ ਅਤੇ ਜਿਥੇ ਵਿਰੋਧੀਆਂ 'ਤੇ ਜੰਮ ਕੇ ਗਰਜੇ, ਉਥੇ ਹੀ ਪੰਜਾਬੀਆਂ ਆਪਣੇ ਅਤੇ ਪਰਾਏ ਦੀ ਪਛਾਣ ਕਰਨ ਅਤੇ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇਕਜੁਟ ਹੋਣ ਦਾ ਹੋਕਾ ਵੀ ਦਿੱਤਾ।

By  KRISHAN KUMAR SHARMA April 12th 2025 03:09 PM -- Updated: April 12th 2025 03:45 PM
Sukhbir Singh Badal : ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਦੇ ਸੰਬੋਧਨ ਦੀਆਂ 11 ਖ਼ਾਸ ਗੱਲਾਂ

Sukhbir Singh Badal News : ਸੁਖਬੀਰ ਸਿੰਘ ਬਾਦਲ ਅੱਜ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ। ਤੇਜਾ ਸਿੰਘ ਸਮੁੰਦਰੀ ਹਾਲ ’ਚ ਅਰਦਾਸ ਮਗਰੋਂ ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਸ਼ੁਰੂ ਹੋਇਆ, ਜਿਸ ਵਿੱਚ ਜੈਕਾਰਿਆਂ ਦੀ ਗੂੰਜ ’ਚ ਸਮੂਹ ਡੈਲੀਗੇਟਸ ਵੱਲੋਂ ਪ੍ਰਵਾਨਗੀ ਦਿੱਤੀ ਗਈ। ਮੁੱਖ ਚੋਣ ਅਧਿਕਾਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸਮੂਹ ਹਾਊਸ ਦੀ ਰਾਏ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ। 

ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਵਾਰ ਮੁੜ ਜੋਸ਼ ਵਿੱਚ ਵਿਖਾਈ ਦਿੱਤੇ ਅਤੇ ਜਿਥੇ ਵਿਰੋਧੀਆਂ 'ਤੇ ਜੰਮ ਕੇ ਗਰਜੇ, ਉਥੇ ਹੀ ਪੰਜਾਬੀਆਂ ਆਪਣੇ ਅਤੇ ਪਰਾਏ ਦੀ ਪਛਾਣ ਕਰਨ ਅਤੇ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇਕਜੁਟ ਹੋਣ ਦਾ ਹੋਕਾ ਵੀ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਮੁੱਖ 11 ਮੁੱਦਿਆਂ 'ਤੇ ਗੱਲਬਾਤ ਕੀਤੀ...

  1. 'ਅਕਾਲੀ ਦਲ ਦੀ ਲੀਡਰਸ਼ਿਪ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ'
  2. 'NDA ਛੱਡਣ ਤੋਂ ਬਾਅਦ ਸਾਡੇ ਖਿਲਾਫ਼ ਸਾਜਿਸ਼ਾਂ ਹੋਈਆਂ'
  3. 'ਚੜ੍ਹਦੀ ਕਲਾ ਦੀ ਗੱਲ ਕਰਿਆ ਕਰੋ ਢਹਿੰਦੀ ਕਲਾ ਦੀ ਨਹੀਂ'
  4. '2027 'ਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਓ'
  5. 'ਮੇਰੀ ਗਰੰਟੀ ਹੈ ਕਿ ਪੰਜਾਬ ਮੁੜ ਵਿਕਾਸ ਅਤੇ ਅਮਨ-ਸ਼ਾਂਤੀ ਦੀ ਰਾਹ 'ਤੇ ਹੋਵੇਗਾ'
  6. 'ਪੰਜਾਬ ਨੂੰ ਮੁੜ ਨੰਬਰ-1 ਬਣਾਉਣ ਇੱਕੋ-ਇੱਕ ਟੀਚਾ'
  7. 'ਪੰਜਾਬੀਓ ਪਛਾਣ ਲਵੋ ਆਪਣਾ ਕੌਣ ਅਤੇ ਪਰਾਇਆ ਕੌਣ ਹੈ'
  8. 'ਪੰਜਾਬ ਦੀ ਤਰੱਕੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ'
  9. 'ਭੂੰਦੜ ਸਾਬ੍ਹ ਤੁਹਾਡਾ ਧੰਨਵਾਦ ਤੁਸੀਂ ਔਖੇ ਸਮੇਂ ਪਾਰਟੀ ਦੀ ਅਗਵਾਈ ਕੀਤੀ'
  10. 'ਪੁਰਾਣੇ ਅਕਾਲੀ ਜੋ ਪਾਰਟੀ ਤੋਂ ਦੂਰ ਹੋਏ ਮੇਰੀ ਬੇਨਤੀ ਹੈ ਕਿ ਵਾਪਸੀ ਕਰਕੇ ਪਾਰਟੀ ਹੋਰ ਮਜ਼ਬੂਤ ਕਰੋ'
  11. '25 ਅਪ੍ਰੈਲ ਨੂੰ ਵੱਡੇ ਬਾਦਲ ਸਾਬ੍ਹ ਦੀ ਬਰਸੀ ਮੌਕੇ ਹਰ ਜ਼ਿਲ੍ਹੇ ਵਿੱਚ ਸਮਾਗਮ ਹੋਵੇਗਾ'


ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਦਸੰਬਰ 2008 ’ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਸਨ। ਇਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ 2024 ਨੂੰ ਅਸਤੀਫਾ ਦਿੱਤਾ ਸੀ ਅਤੇ 10 ਜਨਵਰੀ 2025 ਅਸਤੀਫਾ ਮਨਜ਼ੂਰ ਕੀਤਾ ਗਿਆ ਸੀ ਅਤੇ ਹੁਣ ਚੌਥੀ ਵਾਰ ਮੁੜ ਪ੍ਰਧਾਨ ਚੁਣੇ ਗਏ ਹਨ।

Related Post