ਧੀਆਂ ਲਈ 250 ਰੁਪਏ ਚ ਖੋਲ੍ਹੋ ਸੁਕੰਨਿਆ ਸਮ੍ਰਿਧੀ ਖਾਤਾ, ਜਾਣੋ ਸੋਖਾ ਤਰੀਕਾ

By  KRISHAN KUMAR SHARMA February 28th 2024 08:00 AM
ਧੀਆਂ ਲਈ 250 ਰੁਪਏ ਚ ਖੋਲ੍ਹੋ ਸੁਕੰਨਿਆ ਸਮ੍ਰਿਧੀ ਖਾਤਾ, ਜਾਣੋ ਸੋਖਾ ਤਰੀਕਾ

Sukanya Samriddhi Yojana: ਸਰਕਾਰ ਕੁੜੀਆਂ ਦੇ ਉੱਜਵਲ ਭਵਿੱਖ ਲਈ ਕਈ ਸਕੀਮਾਂ (Government Scheme) ਚਲਾਉਂਦੀ ਰਹਿੰਦੀ ਹੈ। ਜਿੰਨ੍ਹਾਂ 'ਚੋਂ ਇੱਕ ਸੁਕੰਨਿਆ ਸਮ੍ਰਿਧੀ ਯੋਜਨਾ ਹੈ। ਇਸ ਸਕੀਮ ਰਾਹੀਂ ਸਰਕਾਰ ਧੀਆਂ (Scheme for Daughters) ਦੀ ਪੜ੍ਹਾਈ ਅਤੇ ਵਿਆਹ ਦਾ ਖਰਚਾ ਚੁਕਦੀ ਹੈ। ਇਹ ਸਕੀਮ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਸ਼ੁਰੂ ਕੀਤੀ ਗਈ ਹੈ।

ਦਸ ਦਈਏ ਕਿ ਤੁਸੀਂ ਸਿਰਫ਼ 250 ਰੁਪਏ 'ਚ ਸੁਕੰਨਿਆ ਖਾਤਾ ਖੋਲ੍ਹ ਸਕਦੇ ਹੋ। ਇਸ 'ਚ ਤੁਸੀਂ ਆਪਣੀ ਬੇਟੀ (Beti Bachao Beti Padhao) ਦੇ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਸੁਕੰਨਿਆ ਖਾਤਾ ਖੋਲ੍ਹ ਸਕਦੇ ਹੋ। ਨਾਲ ਹੀ ਤੁਸੀਂ 1 ਵਿੱਤੀ ਸਾਲ 'ਚ 250 ਤੋਂ 1.50 ਲੱਖ ਰੁਪਏ ਤੱਕ ਘੱਟ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ 'ਚ ਸਰਕਾਰ ਮਿਸ਼ਰਿਤ ਵਿਆਜ਼ ਦਿੰਦੀ ਹੈ। ਜਦੋਂ ਬੇਟੀ 18 ਸਾਲ ਦੀ ਹੋ ਜਾਂਦੀ ਹੈ, ਤਾਂ ਤੁਸੀਂ 50 ਪ੍ਰਤੀਸ਼ਤ ਰਕਮ ਕਢਵਾ ਸਕਦੇ ਹੋ। ਇਹ ਸਕੀਮ 21 ਸਾਲਾਂ 'ਚ ਪੂਰੀ ਹੁੰਦੀ ਹੈ। ਇਸਤੋਂ ਇਲਾਵਾ ਇਸ ਸਕੀਮ 'ਚ ਸਰਕਾਰ ਵੱਲੋਂ ਟੈਕਸ ਲਾਭ ਵੀ ਦਿੱਤਾ ਜਾਂਦਾ ਹੈ। ਤਾਂ ਆਉ ਜਾਂਦੇ ਹਾਂ ਸੁਕੰਨਿਆ ਖਾਤਾ ਖੋਲ੍ਹਣ ਦਾ ਤਰੀਕਾ...

31 ਮਾਰਚ ਤੋਂ ਪਹਿਲਾਂ ਪੂਰਾ ਕਰੋ ਇਹ ਕੰਮ: ਜੇਕਰ ਤੁਸੀਂ ਵੀ ਇਸ ਸਕੀਮ ਰਾਹੀਂ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ 1 ਵਿੱਤੀ ਸਾਲ 'ਚ ਇਸ ਸਕੀਮ 'ਚ ਘੱਟੋ-ਘੱਟ 250 ਰੁਪਏ ਦਾ ਨਿਵੇਸ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਸੁਕੰਨਿਆ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਵੈਸੇ ਤਾਂ ਸੁਕੰਨਿਆ ਖਾਤਾ ਦੁਬਾਰਾ ਖੋਲ੍ਹਣ ਲਈ, ਤੁਹਾਨੂੰ ਨਿਵੇਸ਼ ਰਾਸ਼ੀ ਦੇ ਨਾਲ 50 ਰੁਪਏ ਸਾਲਾਨਾ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।

ਸੁਕੰਨਿਆ ਖਾਤਾ ਖੋਲ੍ਹਣ ਦਾ ਤਰੀਕਾ

  • ਖਾਤਾ ਖੋਲਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਡਾਕਘਰ ਜਾਂ ਬੈਂਕ ਦੀ ਵੈੱਬਸਾਈਟ ਤੋਂ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਅਰਜ਼ੀ ਫਾਰਮ ਡਾਊਨਲੋਡ ਕਰਨਾ ਹੋਵੇਗਾ।
  • ਇਸਤੋਂ ਬਾਅਦ ਫਾਰਮ 'ਚ ਤੁਹਾਨੂੰ ਆਪਣੀ ਬੇਟੀ ਦੀ ਫੋਟੋ, ਜਨਮ ਸਰਟੀਫਿਕੇਟ, ਮਾਤਾ-ਪਿਤਾ ਦਾ ਆਈਡੀ-ਪਰੂਫ ਅਤੇ ਹੋਰ ਦਸਤਾਵੇਜ਼ ਨੱਥੀ ਕਰਨੇ ਹੋਣਗੇ।
  • ਫਿਰ ਇਸ ਫਾਰਮ ਅਤੇ ਦਸਤਾਵੇਜ਼ਾਂ ਨੂੰ ਨਜ਼ਦੀਕੀ ਬੈਂਕ ਜਾਂ ਡਾਕਖਾਨੇ 'ਚ ਜਮ੍ਹਾ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਫਾਰਮ ਅਤੇ ਅਸਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ।
  • ਅੰਤ 'ਚ ਤੁਹਾਡੇ ਬੱਚੇ ਦੇ ਨਾਮ 'ਤੇ ਇੱਕ ਖਾਤਾ ਖੋਲ੍ਹਿਆ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਇਸ 'ਚ ਨਿਵੇਸ਼ ਕਰ ਸਕੋਗੇ।

Related Post