ਰਾਜਪੁਰਾ 'ਚ ਪੱਤਰਕਾਰ ਵੱਲੋਂ ਖੁਦਕੁਸ਼ੀ, ਸਾਬਕਾ ਕਾਂਗਰਸੀ ਵਿਧਾਇਕ 'ਤੇ ਲਗਾਏ ਇਲਜ਼ਾਮ
ਪਟਿਆਲਾ: ਪਟਿਆਲਾ ਦੇ ਰਾਜਪੁਰਾ ਤੋਂ ਪੱਤਰਕਾਰ ਰਮੇਸ਼ ਸ਼ਰਮਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੱਤਰਕਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਉਤੇ ਇਲਜ਼ਾਮ ਲਗਾਏ। ਪੱਤਰਕਾਰ ਰਮੇਸ਼ ਨੇ ਕਿਹਾ ਹੈ ਕਿ ਮੈਨੂੰ ਤੇ ਪਰਿਵਾਰ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਹੈ ਇਸ ਕਰਕੇ ਆਤਮ ਹੱਤਿਆ ਕਰ ਰਿਹਾ ਹਾਂ।
ਪੱਤਰਕਾਰ ਰਮੇਸ਼ ਸ਼ਰਮਾ ਨੇ ਵੀਡੀਓ ਵਿੱਚ ਕਿਹਾ ਕਿ ਹਰਦਿਆਲ ਸਿੰਘ ਕੰਬੋਜ਼ ਨੇ 40 ਮਹੀਨੇ ਪਹਿਲਾਂ ਮੇਰੀ ਦੁਕਾਨ ਉਤੇ ਕਬਜ਼ਾ ਕਰਵਾ ਕੇ ਮੈਨੂੰ ਬੇਰੁਜ਼ਗਾਰ ਕਰ ਦਿੱਤੀ ਸੀ ਅਤੇ ਉਸਦੇ ਪੁੱਤਰ ਕੰਬੋਜ਼ ਨੇ ਚਲਦਾ ਹੋਇਆ ਮੇਰਾ ਢਾਬਾ ਬੰਦ ਕਰਵਾ ਦਿੱਤਾ ਸੀ, ਕਿਉਂਕਿ ਮੈਂ 30 ਹਜ਼ਾਰ ਰੁਪਏ ਮਹੀਨਾ ਨਹੀਂ ਦੇ ਸਕਿਆ।
ਰਮੇਸ਼ ਸ਼ਰਮਾ ਨੇ ਇਕ ਸੁਸਾਇਡ ਨੋਟ ਵੀ ਲਿਖਿਆ ਹੈ ਜਿਸ ਵਿਚ ਕਾਂਗਰਸੀ ਸਾਬਕਾ ਵਿਧਾਇਕ ਤੋਂ ਇਲਾਵਾ ਕਈ ਹੋਰ ਵਿਅਕਤੀ ਦੇ ਨਾਮ ਵੀ ਲਿਖੇ ਹਨ। ਉਨ੍ਹਾਂ ਨੇ ਨੋਟ ਵਿੱਚ ਲਿਖਿਆ ਹੈ ਕਿ ਮੇਰੇ ਉੱਤੇ ਕਈ ਝੂਠੇ ਪਰਚੇ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਨਾਲ ਹੋਈਆ ਵਧੀਕੀਆਂ ਕਾਰਨ ਮੌਤ ਦਾ ਰਾਹ ਚੁਣਿਆ ਹੈ।
ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਤੇ ਪੱਤਰਕਾਰ ਰਮੇਸ਼ ਦੁਆਰਾ ਖੁਦਕੁਸ਼ੀ ਕਰਨ ਤੋਂ ਇਕ ਵੀਡੀਓ ਬਣਾਈ ਸੀ ਜੋ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੱਤਰਕਾਰ ਨੇ ਦੱਸਿਆ ਹੈ ਕਿ ਕੌਣ ਕੌਣ ਵਿਅਕਤੀ ਉਸ ਨਾਲ ਵਧੀਕੀਆ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ ਦੀ ਉਡੀਕ ਕਰਦਾ ਅੱਕ ਗਿਆ ਪਰ ਇਨਸਾਫ ਨਾ ਮਿਲਿਆ
ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਕੋਲੋ ਸੁਸਾਇਡ ਨੋਟ ਪ੍ਰਾਪਤ ਹੋਇਆ ਹੈ ਇਸ ਵਿੱਚ ਉਹੀ ਲਿਖਿਆ ਹੈ ਜੋ ਵੀਡੀਓ ਵਿੱਚ ਬੋਲਿਆ ਸੀ।
ਰਿਪੋਰਟ-ਗਗਨਦੀਪ ਅਹੂਜਾ